ਪੀ. ਡਬਲਯੂ. ਡੀ. ਵਰਕਰਾਂ ਦਿੱਤਾ ਧਰਨਾ

10/17/2017 3:05:29 AM

ਕੋਟਕਪੂਰਾ,  (ਨਰਿੰਦਰ, ਭਾਵਿਤ)-  ਪੀ. ਡਬਲਯੂ. ਡੀ. ਵਰਕਸ਼ਾਪ ਵਰਕਰਜ਼ ਬ੍ਰਾਂਚ ਯੂਨੀਅਨ ਸੀਵਰੇਜ ਬੋਰਡ ਕੋਟਕਪੂਰਾ ਵੱਲੋਂ ਪ੍ਰਧਾਨ ਰਾਮਪੱਤ ਦੀ ਅਗਵਾਈ ਹੇਠ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਮੰਡਲ ਮੋਗਾ ਖਿਲਾਫ਼ ਧਰਨਾ ਦਿੱਤਾ ਗਿਆ। 
ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਰਾਮਪੱਤ ਨੇ ਕਿਹਾ ਕਿ ਉਕਤ ਅਧਿਕਾਰੀ ਵੱਲੋਂ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੀਵਰਮੈਨਾਂ ਨੂੰ ਸਾਬਣ, ਤੇਲ ਨਾ ਦਿੱਤੇ ਜਾਣ ਤੋਂ ਇਲਾਵਾ ਸਤੰਬਰ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਬੈਂਕਾਂ ਨੇ ਕਰਮਚਾਰੀਆਂ ਦੀਆਂ ਦੋ ਲੋਨ ਕਿਸ਼ਤਾਂ ਕੱਟ ਲਈਆਂ ਹਨ, ਜਿਸ ਕਾਰਨ ਮੁਲਾਜ਼ਮਾਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੌਰਾਨ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਪ੍ਰੇਮ ਕੁਮਾਰ ਕਾਲਾ, ਚਿਮਨ ਲਾਲ ਭੋਲੀ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਕਾਸ਼ ਚੰਦ ਗੈਚੰਡ ਨੇ ਇਸ ਸੰਘਰਸ਼ ਵਿਚ ਵਧ-ਚੜ੍ਹ ਕੇ ਸਹਿਯੋਗ ਦਿੱਤਾ।
ਇਸ ਮੌਕੇ ਬਲਜੀਤ ਸਿੰਘ ਬਰਾੜ ਜ਼ਿਲਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਫ਼ੈੱਡਰੇਸ਼ਨ, ਨਾਮਦਾਰ ਸਿੰਘ, ਗੁਰਮੀਤ ਸਿੰਘ, ਗਰੀਬ ਦਾਸ ਤੇ ਵਿਸਾਖਾ ਸਿੰਘ ਨੇ ਸੰਬੋਧਨ ਕੀਤਾ।