ਬਠਿੰਡਾ ''ਚ ਗੋਰਖਪੁਰ ਵਰਗੀ ਘਟਨਾ, ਸਭ ਤੋਂ ਵੱਡੇ ਹਸਪਤਾਲ ''ਚ ਆਕਸੀਜਨ ਖਤਮ, ਮਰੀਜ਼ ਦੀ ਹਾਲਤ ਹੋਈ ਖਰਾਬ

Sunday, Aug 13, 2017 - 02:43 PM (IST)

ਬਠਿੰਡਾ ''ਚ ਗੋਰਖਪੁਰ ਵਰਗੀ ਘਟਨਾ, ਸਭ ਤੋਂ ਵੱਡੇ ਹਸਪਤਾਲ ''ਚ ਆਕਸੀਜਨ ਖਤਮ, ਮਰੀਜ਼ ਦੀ ਹਾਲਤ ਹੋਈ ਖਰਾਬ

ਬਠਿੰਡਾ— ਉੱਤਰ ਪ੍ਰਦੇਸ਼ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਸ਼ੁੱਕਰਵਾਰ ਨੂੰ ਆਕਸੀਜਨ ਦੀ ਕਮੀ ਦੇ ਚੱਲਦੇ 30 ਤੋਂ ਵਧੇਰੇ ਬੱਚਿਆਂ ਸਮੇਤ ਲੋਕਾਂ ਦੀ ਮੌਤ ਹੋ ਗਈ। ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਇਸ ਘਟਨਾ ਦੀ ਆਲੋਚਨਾ ਹੋ ਰਹੀ ਹੈ, ਉੱਥੇ ਬਠਿੰਡਾ ਵਿਚ ਪੰਜਾਬ ਦੇ ਸਭ ਤੋਂ ਵੱਡੇ ਐਡਵਾਂਸ ਡਾਇਗਨੋਸਟਿਕ ਟ੍ਰੀਟਮੈਂਟ ਐਂਡ ਰਿਸਰਚ ਸੈਂਟਰ ਵਿਚ ਆਕਸੀਜਨ ਦੀ ਖਤਮ ਹੋਣ ਕਾਰਨ ਇਕ ਮਰੀਜ਼ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਰੈਫਰ ਕਰਨਾ ਪਿਆ। ਆਕਸੀਜਨ ਦੀ ਕਮੀ ਕਰਕੇ 60 ਸਾਲਾ ਮਰੀਜ਼ ਦੀ ਹਾਲਤ ਖਰਾਬ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਤੁਰੰਤ ਆਕਸੀਜਨ ਦੇਣ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਵਿਚ ਰੈਫਰ ਕਰ ਦਿੱਤਾ।
ਮਾਲਵਾ ਦੇ ਕੈਂਸਰ ਮਰੀਜ਼ਾਂ ਦੇ ਇਲਾਜ ਕਰਨ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 115 ਕਰੋੜ ਰੁਪਏ ਖਰਚ ਕਰਕੇ ਇਸ ਇੰਸਟੀਚਿਊਟ ਦਾ ਨਿਰਮਾਣ ਕਰਵਾਇਆ ਸੀ। ਇਸ ਹਸਪਤਾਲ ਦੇ ਰਾਹੀਂ ਸਾਬਕਾ ਅਕਾਲੀ-ਭਾਜਪਾ ਸਰਕਾਰ ਮੌਜੂਦਾ ਕਾਂਗਰਸ ਸਰਕਾਰ ਨੇ ਵੀ ਕੈਂਸਰ ਟਰੇਨ ਬੰਦ ਕਰਨ ਦਾ ਦਾਅਵਾ ਜਤਾਇਆ ਹੈ। ਇਸ ਕੇਂਦਰ ਦੇ ਨਾਲ ਹੁਣ ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਦੂਜੇ ਸੂਬਿਆਂ ਨਾਲ ਨਹੀਂ ਜਾਣਾ ਪਵੇਗਾ। 
ਸ਼ਨੀਵਾਰ ਨੂੰ ਇੱਥੇ ਦਾਖਲ ਜਗਿੰਦਰ ਰਾਮ ਨੂੰ ਆਕਸੀਜਨ ਖਤਮ ਹੋਣ ਕਰਕੇ ਸਾਹ ਲੈਣ ਵਿਚ ਕਾਫੀ ਤਕਲੀਫ ਹੋ ਰਹੀ ਸੀ। ਡਾਕਟਰਾਂ ਨੇ ਦੱਸਿਆ ਕਿ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਆਕਸੀਜਨ ਨਹੀਂ ਆ ਰਹੀ ਹੈ। ਹਾਲਾਂਕਿ ਇੰਸਟੀਚਿਊਟ ਆਕਸੀਜਨ ਖਤਮ ਹੋਣ ਦੀ ਗੱਲ ਤੋਂ ਇਨਕਾਰ ਕਰ ਰਿਹਾ ਹੈ ਪਰ ਇੰਸਟੀਚਿਊਟ ਦੇ ਅਧਿਕਾਰੀ ਖੁਦ ਮੰਨ ਰਹੇ ਹਨ ਕਿ ਇੱਥੇ ਕੁਝ ਖਾਮੀਆਂ ਹਨ, ਜਿਨ੍ਹਾਂ ਵਿਚ ਆਕਸੀਜਨ ਦੀ ਕਮੀ ਵੀ ਇਕ ਹੈ।


Related News