ਜਲੰਧਰ: ਓਵਰਸਪੀਡ ਦੇ ਕਾਰਨ ਹੋਇਆ ਵੱਡਾ ਹਾਦਸਾ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

10/26/2021 11:03:45 AM

ਜਲੰਧਰ (ਕਸ਼ਿਸ਼): ਸੋਮਵਾਰ ਦੇਰ ਰਾਤ ਕਪੂਰਥਲਾ ਚੌਕ ਨੇੜੇ ਓਵਰਸਪੀਡ ਦੇ ਚੱਲਦੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਕਾਰ ਕਾਫ਼ੀ ਤੇਜ਼ ਸਪੀਡ ਹੋਣ ਦੇ ਕਾਰਨ ਤਿੰਨ ਤੋਂ ਚਾਰ ਵਾਰ ਪਲਟ ਗਈ, ਜਿਸ ’ਚ 3 ਲੋਕ ਸਵਾਰ ਸਨ। ਇਕ ਦੀ ਤਾਂ ਮੌਤ ਹੋ ਗਈ। ਜ਼ਖ਼ਮੀ ਨੂੰ ਸੱਤਿਅਮ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਨੇ ਦੱਸਿਆ ਕਿ ਗੱਡੀ ਮੁੰਡੇ ਦੇ ਉਪਰ ਚੜ੍ਹਨ ਦੇ ਕਾਰਨ ਉਸ ਦੀਆਂ ਪਸਲੀਆਂ ਵੀ ਟੁੱਟ ਗਈਆਂ ਹਨ। 

ਮ੍ਰਿਤਕ ਦੀ ਪਛਾਣ ਵਿੱਕੀ ਰਾਮਗੜੀਆ ਨਿਵਾਸੀ ਚੌਗਿਟੀ ਦੇ ਰੂਪ ’ਚ ਹੋਈ ਹੈ। ਕਾਰ ’ਚ ਵਿੱਕੀ ਦੇ ਇਲਾਵਾ ਉਸ ਦਾ ਦੋਸਤ ਗੌਰਵ  ਬਸਤੀ ਬਾਵਾ ਖੇਲ ਅਤੇ ਉਸ ਦਾ ਭਰਾ ਨਰਿੰਦਰ ਵੀ ਨਾਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੇਜ਼ ਰਫ਼ਤਾਰ ਗੱਡੀ ਦਰਖੱਤ ਨਾਲ ਟਕਰਾਈ ਤਾਂ ਉਸ ਦੇ ਏਅਰਬੈਗ ਖੁੱਲ ਗਏ। ਗੱਡੀ ਦੇ ਪੁਰਜੇ ਵੀ ਦੂਰ ਜਾ ਕੇ ਡਿੱਗੇ ਅਤੇ ਦਰੱਖਤ ਵੀ ਟੁੱਟ ਗਿਆ। ਗੱਡੀ ’ਚ ਸਵਾਰ ਤਿੰਨ ਨੌਜਵਾਨ ਕਪੂਰਥਲਾ ਵੱਲ ਜਾ ਰਹੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿੱਛੇ ਬੈਠਾ ਨੌਜਵਾਨ ਕਾਰ ਤੋਂ ਬਾਹਰ ਡਿੱਗ ਗਿਆ ਅਤੇ ਬਾਕੀ ਦੋਵੇਂ ਕਾਰ ਦੇ ਹੇਠਾਂ ਆ ਗਏ। ਲੋਕਾਂ ਨੇ ਤੁਰੰਤ ਹੀ ਤਿੰਨਾਂ ਨੂੰ ਸੱਤਿਅਮ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਵਿੱਕੀ ਦੀ ਰਸਤੇ ’ਚ ਜਾਂਦੇ ਹੋਏ ਮੌਤ ਹੋ ਗਈ। ਦੂਜੇ ਪਾਸੇ ਜ਼ਖ਼ਮੀਆਂ ਦੀ ਹਾਲਤ ਵੀ ਨਾਜ਼ੁਕਰ ਦੱਸੀ ਜਾ ਰਹੀ ਹੈ। 

Shyna

This news is Content Editor Shyna