ਦਿਨ-ਰਾਤ ਦੇ ਧਰਨੇ ਦੌਰਾਨ 5ਵੇਂ ਦਿਨ ਰੋਹ ''ਚ ਆਏ ਕਿਸਾਨ, SDM ਨੂੰ ਦਫਤਰ ''ਚ ਬਣਾਇਆ ਬੰਦੀ

09/06/2021 9:10:45 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ(ਬਾਵਾ)- ਉਸਾਰੀ ਅਧੀਨ ਮੋਗਾ-ਬਰਨਾਲਾ ਰਾਸਟਰੀ ਮਾਰਗ ਨੰਬਰ 703 ਜਿਸਦਾ ਪਿੰਡ ਮਾਛੀਕੇ ਵਿਖੇ ਪਿਛਲੇ ਚਾਰ ਸਾਲ ਤੋਂ ਪ੍ਰਸ਼ਾਸਨਕ ਅਧਿਕਾਰੀਆਂ ਦੀ ਨਲਾਇਕੀ ਕਾਰਨ ਕੰਮ ਠੱਪ ਪਿਆ ਹੈ । ਜਿਸ ਨੂੰ ਬਣਾਉਣ ਲਈ ਅਤੇ ਪੀੜਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਦਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸੜਕ ਉਸਾਰੀ ਕਮੇਟੀ ਮਾਛੀਕੇ ਦੀ ਅਗਵਾਈ ਵਿੱਚ ਚਾਰ ਦਿਨਾਂ ਤੋਂ ਦਿਨ ਰਾਤ ਦੇ ਧਰਨੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਅੱਜ ਰੋਹ ਵਿੱਚ ਆ ਕੇ ਐਸ. ਡੀ. ਐਮ. ਨਿਹਾਲ ਸਿੰਘ ਵਾਲਾ ਰਾਮ ਸਿੰਘ ਨੂੰ ਉਸ ਦੇ ਦਫ਼ਤਰ ਵਿੱਚ ਹੀ ਬੰਦੀ ਬਣਾ ਦਿੱਤਾ ਗਿਆ।  ਰੋਹ ਵਿੱਚ ਨਾਅਰੇ ਮਾਰਦੇ ਹੋਏ ਕਿਸਾਨਾਂ ਨੇ ਐਸ. ਡੀ. ਐਮ. ਦਫਤਰ ਨਿਹਾਲ ਸਿੰਘ ਵਾਲਾ ਨੂੰ ਸਾਰੇ ਪਾਸਿਆ ਤੋਂ ਘੇਰਾ ਪਾ ਲਿਆ ਦਫਤਰ ਦੇ ਸਾਰੇ ਰਸਤਿਆਂ ਦੀ ਨਾਕਾਬੰਦੀ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ।

ਜਿਸ ਤੋਂ ਬਾਅਦ ਪੁਲਿਸ ਪ੍ਰਸਾਸਨ ਨੂੰ ਹੱਥਾ ਪੈਰਾ ਦੀ ਪੈ ਗਈ। ਮਸਲੇ ਦੇ ਹੱਲ ਲਈ ਐਸ. ਡੀ. ਐਮ. ਨਿਹਾਲ ਸਿੰਘ ਵਾਲਾ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਦੋ ਵਾਰ ਮੀਟਿੰਗ ਵੀ ਕੀਤੀ ਗਈ ਪਰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਤੇ ਪ੍ਰਦਰਸ਼ਨਕਾਰੀ ਸਾਂਤ ਨਾ ਹੋਏ। ਜਿਸ ਤੋਂ  ਬਾਅਦ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਕੱਲ੍ਹ ਨੂੰ ਵੱਡੀ ਮੀਟਿੰਗ ਕਰਕੇ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।  ਇਸ ਮੌਕੇ ਆਗੂਆਂ ਨੇ ਕਿਹਾ ਕਿ ਉਸਾਰੀ ਅਧੀਨ ਰਾਸਟਰੀ ਮਾਰਗ ਜੋ ਕਿ ਪਿੰਡ ਮਾਛੀਕੇ ਵਿਖੇ ਪਿਛਲੇ 4 ਸਾਲ ਤੋਂ ਅਧੂਰੀ ਪਿਆ ਹੈ ਕਿਉਂਕਿ ਪ੍ਰਸਾਸ਼ਨ ਵੱਲੋਂ ਅਕਵਾਇਰ ਕੀਤੀ ਜਮੀਨ ਦੇ ਮਾਲਕਾ ਨੂੰ ਮੁਆਵਜਾ ਰਾਸੀ ਦੇ ਚੈੱਕ ਦੇਣ ਤੋਂ ਆਨਾਂ ਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿ ਇਸ ਮਾਰਗ ਲਈ ਅਕਵਾਇਰ ਕੀਤੀ ਜਮੀਨ ਦਾ ਮੁਆਵਜਾ ਦੇਣ ਵਿੱਚ ਵੱਡੀ ਪੱਧਰ ਤੇ ਘਪਲੇਬਾਜੀ ਹੋਈ ਹੈ ਜਿਸ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਅਧੂਰੇ ਪਏ ਰਾਸਟਰੀ ਮਾਰਗ ਦੀ ਤੁਰੰਤ ਉਸਰੀ ਕੀਤੀ ਜਾਵੇ । ਪ੍ਰਦਰਸ਼ਨਕਾਰੀ ਕੱਲ ਐਤਵਾਰ ਵਾਲੇ ਦਿਨ ਵੀ ਐਸ. ਡੀ. ਐਮ. ਦਫਤਰ ਵਿੱਚ ਡਟੇ ਰਹੇ ਅਤੇ ਦਿਨ ਰਾਤ ਨਾਤਰੇ ਮਾਰਦੇ ਰਹੇ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਇੰਦਰਮੋਹਨ ਸਿੰਘ ਪੱਤੋ ਹੀਰਾ ਸਿੰਘ, ਗੁਰਚਰਨ ਸਿੰਘ ਰਾਮਾ, ਗੁਰਨਾਮ ਸਿੰਘ ਮਾਛੀਕੇ, ਜੰਗੀਰ ਸਿੰਘ ਹਿੰਮਤਪੁਰਾ, ਕੁਲਦੀਪ ਸਿੰਘ ਮਾਛੀਕੇ, ਕਰਤਾਰ ਸਿੰਘ ਪੰਮਾ, ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਜਗਮੋਹਨ ਸਿੰਘ ਸੈਦੋਕੇ, ਸ਼ਿੰਗਾਰਾ ਸਿੰਘ ਤਖਤੂਪੁਰਾ, ਹਰਬੰਸ ਸਿੰਘ ਬੌਡੇ, ਹਰਨੇਕ ਸਿੰਘ ਰਾਮਾ, ਸੁਖਦੇਵ ਸਿੰਘ ਭਾਗੀਕੇ, ਕ੍ਰਿਸ਼ਨਾ ਰਾਣੀ ਮਾਛੀਕੇ, ਕਮਲਜੀਤ ਕੌਰ, ਸੁਖਜਿੰਦਰ ਕੌਰ, ਚਰਨਜੀਤ ਕੌਰ ਮਾਛੀਕੇ, ਜਗਰੂਪ ਸਿੰਘ ਨੰਗਲ, ਦਲਵੀਰ ਸਿੰਘ ਪੱਤੋ ਆਦਿ ਨੇ ਸੰਬੋਧਨ ਕੀਤਾ।  

Bharat Thapa

This news is Content Editor Bharat Thapa