ਖਾਲੀ ਪਲਾਟ ''ਚੋਂ 8 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ

09/05/2017 7:16:17 AM

ਤਰਨਤਾਰਨ,  (ਰਮਨ)-  ਥਾਣਾ ਸਿਟੀ ਦੀ ਪੁਲਸ ਵੱਲੋਂ ਇਕ ਖਾਲੀ ਪਲਾਟ 'ਚੋਂ ਕਰੀਬ 8 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਭਾਵੇਂ ਪੁਲਸ ਦੇ ਹੱਥ ਦੋਸ਼ੀ ਨਹੀਂ ਲੱਗਾ ਪਰ ਥਾਣਾ ਸਿਟੀ ਦੀ ਪੁਲਸ ਨੇ ਇਸ ਸਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਗੁਰੂ ਕਾ ਖੂਹ ਨਜ਼ਦੀਕ ਪੁਲਸ ਚੌਕੀ ਟਾਊਨ ਦੇ ਨੱਕ ਹੇਠਾਂ ਇਕ ਖਾਲੀ ਪਲਾਟ ਵਿਚੋਂ 8 ਪੇਟੀਆਂ ਇੰਪੀਰੀਅਲ ਵਿਸਕੀ ਦੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਥਾਣਾ ਸਿਟੀ ਦੀ ਪੁਲਸ ਵੱਲੋਂ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ । ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਵਿਸਕੀ ਇਕ ਖਾਲੀ ਪਲਾਟ 'ਚੋਂ ਬਰਾਮਦ ਕੀਤੀ ਗਈ ਹੈ ਤੇ ਪੁਲਸ ਵੱਲੋਂ ਇਸ ਪਲਾਟ ਦੇ ਮਾਲਕ ਦਾ ਪਤਾ ਕੀਤਾ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ ਤੇ ਪਤਾ ਲੱਗਣ 'ਤੇ ਕਾਰਵਾਈ ਜ਼ਰੂਰ ਅਮਲ ਵਿਚ ਲਿਆਂਦੀ ਜਾਵੇਗੀ।