ਸੁੱਚਾ ਸਿੰਘ ਛੋਟੇਪੁਰ ਜਲਦ ਹੋ ਸਕਦੇ ਹਨ ਅਕਾਲੀ ਦਲ 'ਚ ਸ਼ਾਮਲ

10/05/2017 3:56:03 PM

ਗੁਰਦਾਸਪੁਰ (ਬਿਊਰੋ) - ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਖਿਲਾਫ ਬਲਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਰਾਜਨੀਤਿਕ ਸਮੀਕਰਣਾਂ 'ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਿਰਕਰੀ ਤੋਂ ਬਚਣ ਲਈ ਲਈ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੇ ਕੁਝ ਹੀ ਘੰਟਿਆਂ ਬਾਅਦ ਲੰਗਾਹ ਨੂੰ ਪਾਰਟੀ ਦੇ ਪਹਿਲ ਦੇ ਆਧਾਰ 'ਤੇ ਮੈਂਬਰ ਤੋਂ ਬਰਖਾਸਤ ਕਰ ਦਿੱਤਾ ਹੈ, ਤੇ ਉੱਥੇ ਹੀ ਲੰਗਾਹ ਦੇ ਜਾਣ ਤੋਂ ਬਾਅਦ ਖਾਲੀ ਹੋਈ ਜਗ੍ਹਾ ਨੂੰ ਭਰਨ ਲਈ ਜ਼ਮੀਨ ਤੈਅ ਕਰਨਾ ਸ਼ੁਰੂ ਕਰ ਦਿੱਤੀ ਹੈ। 
ਸੂਤਰਾ ਮੁਤਾਬਕ ਅਕਾਲੀ ਦਲ ਦੇ ਕੁਝ ਸੀਨੀਅਰ ਨੇਤਾ ਹੁਣ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਅਤੇ ਆਪਣਾ ਪੰਜਾਬ ਪਾਰਟੀ ਦੇ ਮੌਜੂਦਾਂ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਵੀ ਅਕਾਲੀ ਦਲ 'ਚ ਜਾਣ ਦਾ ਮਨ ਬਣਾ ਲਿਆ ਹੈ। ਉਹ ਅਗਲੇ ਇਕ ਦੋ ਦਿਨਾਂ 'ਚ ਇਸ ਸਬੰਧ 'ਚ ਅਹਿਮ ਘੋਸ਼ਣਾ ਕਰ ਸਕਦੇ ਹਨ। ਜ਼ਿਕਯੋਗ ਹੈ ਕਿ ਛੋਟੇਪੁਰ ਅਤੇ ਲੰਗਾਹ ਇਕ ਦੂਜੇ ਦੇ ਰਾਜਨੀਤਿਕ ਵਿਰੋਧੀ ਰਹੇ ਹਨ। 
ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਜੋਹਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ. ਐੱਸ. ਡੀ. ਚਰਣਜੀਤ ਸਿੰਘ ਬਰਾੜ ਇਸ ਸਬੰਧ 'ਚ ਦੋਵਾਂ ਧਿਰਾਂ ਨੂੰ ਮਿਲਾਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਅਕਾਲੀ ਲੀਡਰਸ਼ਿਪ ਵੱਲੋਂ ਛੋਟੇਪੁਰ ਨੂੰ ਹਲਕਾ ਡੇਰਾ ਬਾਬਾ ਨਾਨਕ 'ਚ ਲੰਗਾਹ ਦੀ ਖਾਲੀ ਹੋਈ ਜਗ੍ਹਾ 'ਤੇ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।