ਐੱਸ. ਸੀ., ਐੱਸ. ਟੀ. ਤੇ ਓ. ਬੀ. ਸੀ. ਜਥੇਬੰਦੀਆਂ ਨੇ ਰੋਡ ਸ਼ੋਅ ਕੱਢਿਆ

04/13/2018 4:10:43 AM

ਅੰਮ੍ਰਿਤਸਰ,  (ਛੀਨਾ)-  ਐੱਸ. ਸੀ., ਐੱਸ. ਟੀ. ਤੇ ਓ. ਬੀ. ਸੀ. ਜਥੇਬੰਦੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਸਬੰਧੀ ਆਲ ਇੰਡੀਆ ਸ਼ਡਿਊਲਡ ਕਾਸਟ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਦੀ ਅਗਵਾਈ ਹੇਠ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜੋ ਭਗਵਾਨ ਵਾਲਮੀਕਿ ਮੰਦਰ ਅਜੀਤ ਨਗਰ ਤੋਂ ਆਰੰਭ ਹੋਇਆ, ਜਿਸ ਵਿਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਮੋਟਰਸਾਈਕਲਾਂ, ਗੱਡੀਆਂ ਤੇ ਟਰੈਕਟਰ-ਟਰਾਲੀਆਂ 'ਤੇ ਵੱਡੀ ਗਿਣਤੀ 'ਚ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਤੇ ਸਮਾਜ ਸੇਵਕ ਰਵਿੰਦਰ ਹੰਸ ਨੇ ਕਿਹਾ ਕਿ ਦੇਸ਼ 'ਚ ਇਕ ਸਾਜ਼ਿਸ਼ ਤਹਿਤ ਦਲਿਤ ਭਾਈਚਾਰੇ ਦੇ ਹੱਕ ਖੋਹੇ ਜਾ ਰਹੇ ਹਨ ਜੋ ਕਿ ਸਰਾਸਰ ਧੱਕਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰਾ ਪੰਜਾਬ 'ਚ ਕਾਂਗਰਸ ਸਰਕਾਰ ਨੂੰ ਸੱਤਾ 'ਚ ਲਿਆ ਕੇ ਪਛਤਾ ਰਿਹਾ ਹੈ ਕਿਉਂਕਿ ਇਸ ਸਰਕਾਰ ਨੇ ਦਲਿਤਾਂ ਨਾਲ ਹੁਣ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ 'ਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਸੀਵਰੇਜ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਸਫਾਈ ਸੇਵਕਾਂ ਨੂੰ ਨਿਗਮ 'ਚ ਪੱਕੀਆਂ ਨੌਕਰੀਆਂ ਦਿੱਤੀਆਂ ਜਾਣ, ਦਲਿਤ ਤੇ ਗਰੀਬ ਲੜਕੀਆਂ ਨੂੰ 15 ਹਜ਼ਾਰ ਦੀ ਬਜਾਏ 51 ਹਜ਼ਾਰ ਰੁਪਏ ਸਕੀਮ ਦਿੱਤੀ ਜਾਵੇ ਤੇ ਦਲਿਤਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਖਿਲਾਫ ਜਲਦ ਕਾਨੂੰਨੀ ਕਾਰਵਾਈ ਹੋਵੇ। ਉਕਤ ਆਗੂਆਂ ਨੇ ਅਖੀਰ 'ਚ ਕਿਹਾ ਕਿ ਫਿਲਮ ਨਾਨਕ ਸ਼ਾਹ ਫਕੀਰ ਦਾ ਜ਼ੋਰਦਾਰ ਵਿਰੋਧ ਕਰਨ ਲਈ ਅਸੀਂ ਸਿੱਖ ਭਾਈਚਾਰੇ ਦਾ ਪੂਰਾ ਸਹਿਯੋਗ ਕਰਾਂਗੇ।
ਇਸ ਸਮੇਂ ਆਲ ਇੰਡੀਆ ਸ਼ਡਿਊਲਡ ਕਾਸਟ ਫੈੱਡਰੇਸ਼ਨ ਦੇ ਉਪ ਚੇਅਰਮੈਨ ਕੁਲਵੰਤ ਸਿੰਘ, ਕ੍ਰਿਸ਼ਚੀਅਨ ਐਂਡ ਪੀਪਲ ਵੈੱਲਫੇਅਰ ਐਸੋਸੀਏਸ਼ਨ ਇੰਡੀਆ ਦੇ ਕੌਮੀ ਚੇਅਰਮੈਨ ਰੈਵ. ਬਲਵਿੰਦਰ ਜੌਨ ਚੌਧਰੀ, ਵਾਲਮੀਕਿ ਮਜ਼੍ਹਬੀ ਯੁਵਾ ਏਕਤਾ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਰਮੇਸ਼ ਕੁਮਾਰ ਬੌਬੀ, ਭਗਵਾਨ ਵਾਲਮੀਕਿ ਅੰਬੇਡਕਰ ਗਿਆਨ ਸਭਾ ਦੇ ਪ੍ਰਧਾਨ ਰੋਹਿਤ ਖੋਖਰ, ਭਗਵਾਨ ਵਾਲਮੀਕਿ ਯੂਥ ਵੈੱਲਫੇਅਰ ਸਭਾ ਦੇ ਪ੍ਰਧਾਨ ਰਮੇਸ਼ ਕੁਮਾਰ, ਗੁਰੂ ਰਵਿਦਾਸ ਧਰਮ ਪ੍ਰਚਾਰਕ ਕਮੇਟੀ ਦੇ ਪ੍ਰਧਾਨ ਕੀਮਤੀ ਲਾਲ, ਵਾਲਮੀਕਿ ਸ਼ਕਤੀ ਦਲ ਪੰਜਾਬ ਦੇ ਪ੍ਰਧਾਨ ਸ਼ਾਮ ਲਾਲ, ਸ਼ਹਿਰੀ ਪ੍ਰਧਾਨ ਗੌਰਵ ਸੱਭਰਵਾਲ, ਹਰਭਾਗ ਸਿੰਘ ਸੋਨੂੰ, ਦਵਿੰਦਰ ਸਿੰਘ ਗੋਇੰਦਵਾਲ, ਬਾਬਾ ਜੋਗਾ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ।