ਅੰਗ ਦਾਨ : ਮਤਰੇਏ ਮਾਤਾ-ਪਿਤਾ, ਮਤਰੇਏ ਭਰਾ-ਭੈਣ ਵੀ ਹੋਣਗੇ ''ਕਰੀਬੀ ਰਿਸ਼ਤੇਦਾਰ''

Monday, Sep 04, 2017 - 04:01 PM (IST)

ਨਵੀਂ ਦਿੱਲੀ - ਅੰਗ ਦਾਨ ਕਰਨ ਵਾਲਿਆਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਸਰਕਾਰ 'ਕਰੀਬੀ ਰਿਸ਼ਤੇਦਾਰ' ਦੀ ਪਰਿਭਾਸ਼ਾ 'ਚ ਮਤਰੇਏ ਮਾਤਾ-ਪਿਤਾ, ਮਤਰੇਏ ਭਰਾ-ਭੈਣ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ।
ਸਿਹਤ ਮੰਤਰਾਲਾ ਨੇ ਮਨੁੱਖੀ ਅੰਗਾਂ ਨੂੰ ਬਦਲਣ ਸਬੰਧੀ ਕਾਨੂੰਨ, 1994 'ਚ ਸੋਧ ਲਈ ਸਰਕੂਲਰ ਰੱਖਿਆ ਹੈ ਤਾਂ ਕਿ 'ਕਰੀਬੀ ਰਿਸ਼ਤੇਦਾਰਾਂ' ਦੀ ਪਰਿਭਾਸ਼ਾ ਦਾ ਘੇਰਾ ਵਧਾਇਆ ਜਾ ਸਕੇ। ਉਸ ਨੇ ਲੋਕਾਂ ਕੋਲੋਂ 25 ਸਤੰਬਰ ਤਕ ਇਸ 'ਤੇ ਟਿੱਪਣੀਆਂ ਮੰਗੀਆਂ ਹਨ। ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਦੀ ਪਰਿਭਾਸ਼ਾ ਨੂੰ ਵਿਆਪਕ ਬਣਾਉਣ ਨਾਲ ਦੇਸ਼ ਵਿਚ ਅੰਗ ਦਾਨ ਦੀ  ਉਡੀਕ ਕਰ ਰਹੇ ਲੋਕਾਂ ਲਈ ਅੰਗਾਂ ਦੀ ਉਪਲਬਧਤਾ ਵਧੇਗੀ। ਸ਼ੁਰੂ 'ਚ ਪਤੀ-ਪਤਨੀ, ਪੁੱਤਰ-ਧੀਆਂ, ਮਾਤਾ-ਪਿਤਾ, ਭਰਾਵਾਂ ਅਤੇ ਭੈਣਾਂ ਨੂੰ ਹੀ ਕਰੀਬੀ ਰਿਸ਼ਤੇਦਾਰਾਂ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਗਿਆ ਸੀ ਅਤੇ ਸਿਰਫ ਇਹੀ ਲੋਕ ਕਾਨੂੰਨੀ ਤੌਰ 'ਤੇ ਅੰਗ ਦਾਨ ਕਰ ਸਕਦੇ ਸਨ। ਸਰਕਾਰ ਨੇ ਸਾਲ 2011 'ਚ ਇਸ ਕਾਨੂੰਨ ਵਿਚ ਸੋਧ ਕਰ ਕੇ 'ਕਰੀਬੀ ਰਿਸ਼ਤੇਦਾਰਾਂ' ਵਿਚ ਦਾਦਾ-ਦਾਦੀ, ਨਾਨਾ-ਨਾਨੀ, ਪੋਤਾ-ਪੋਤੀ ਅਤੇ ਦੋਹਤਾ-ਦੋਹਤੀ ਨੂੰ ਸ਼ਾਮਲ ਕੀਤਾ ਸੀ।


Related News