10 ਕਿੱਲੋ ਅਫੀਮ ਸਣੇ ਤਸਕਰ ਗ੍ਰਿਫਤਾਰ

07/20/2019 5:10:46 PM

ਅੰਮ੍ਰਿਤਸਰ (ਸੰਜੀਵ) : ਸਪੈਸ਼ਲ ਟਾਸਕ ਫੋਰਸ ਨੇ ਅੱਜ ਇਕ ਆਪਰੇਸ਼ਨ ਦੌਰਾਨ ਅਫੀਮ ਦੀ ਤਸਕਰੀ ਕਰਨ ਵਾਲੇ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਟਾਸਕ ਫੋਰਸ ਨੇ ਤਸਕਰ ਦੇ ਕਬਜ਼ੇ 'ਚੋਂ ਦਸ ਕਿੱਲੋ ਅਫੀਮ ਬਰਾਮਦ ਕੀਤੀ ਹੈ। ਇਸ ਦੀ ਪੁਸ਼ਟੀ ਐੱਸ. ਟੀ. ਐੱਫ. ਦੇ ਏ. ਆਈ. ਜੀ. ਐੱਸ. ਪੀ. ਰਸ਼ਪਾਲ ਸਿੰਘ ਨੇ ਕੀਤੀ ਹੈ। ਐੱਸ. ਟੀ. ਐੱਫ. ਨੇ ਦੱਸਿਆ ਕਿ ਤਸਕਰ ਦੀ ਪਛਾਣ ਗੁਰਛਿੰਦਰ ਪਾਲ ਸਿੰਘ ਉਰਫ ਬਿੱਲਾ, ਵਾਸੀ ਵੈਸਟ ਬੰਗਾਲ ਦੇ ਰੂਪ ਵਿਚ ਹੋਈ ਹੈ। ਪੁਲਸ ਮੁਤਾਬਕ ਗੁਰਛਿੰਦਰ ਸਿੰਘ ਟ੍ਰੇਨ ਰਾਹੀਂ ਅਫੀਮ ਅੰਮ੍ਰਿਤਸਰ ਸਪਲਾਈ ਕਰਨ ਆਇਆ ਸੀ। 
ਐੱਸ. ਟੀ. ਐੱਫ. ਮੋਹਾਲੀ 'ਚ ਉਕਤ ਤਸਕਰ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਉਸ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।

Gurminder Singh

This news is Content Editor Gurminder Singh