ਤੂਲ ਫੜ੍ਹਦਾ ਜਾ ਰਿਹੈ ਸਿੱਧੂ ਵਲੋਂ ਟੀ. ਵੀ. ''ਚ ਕੰਮ ਕਰਨ ਦਾ ਮੁੱਦਾ, ਹੁਣ ਸਾਹਮਣੇ ਆਇਆ ਅਟਾਰਨੀ ਜਨਰਲ ਦਾ ਬਿਆਨ

03/23/2017 3:38:03 PM

ਨਵੀਂ ਦਿੱਲੀ/ਅੰਮ੍ਰਿਤਸਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮਸ਼ਹੂਰ ਟੀ. ਵੀ ਸ਼ੋਅ ''ਦਿ ਕਪਿਲ ਸ਼ਰਮਾ ਸ਼ੋਅ'' ''ਚ ਕੰਮ ਕਰਨ ਦਾ ਮੁੱਦਾ ਦਿਨੋਂ-ਦਿਨ ਤੂਲ ਫੜ੍ਹਦਾ ਜਾ ਰਿਹਾ ਹੈ। ਇਸ ਮਾਮਲੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਸਲਾਹ ਮੰਗੇ ਜਾਣ ਤੋਂ ਬਾਅਦ ਹੁਣ ਭਾਰਤ ਦੇ ਅਟਾਰਨੀ ਜਨਰਲ ਮੁਕੁਲ ਰੋਹਤਗੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੀ ਨਿਜੀ ਰਾਏ ਦਿੰਦੇ ਹੋਏ ਕਿਹਾ ਹੈ ਕਿ ਸਿੱਧੂ ਨੂੰ ਮੰਤਰੀ ਦੇ ਅਹੁਦੇ ''ਤੇ ਰਹਿੰਦਿਆਂ ਟੀ. ਵੀ. ਸ਼ੋਅ ਨਹੀਂ ਕਰਨਾ ਚਾਹੀਦਾ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਬਾਰੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਸਲਾਹ ਮੰਗੀ ਹੈ ਕਿ ਸਿੱਧੂ ਨੂੰ ਕਾਮੇਡੀ ਸ਼ੋਅ ''ਚ ਕੰਮ ਕਰਨਾ ਚਾਹੀਦਾ ਹੈ ਕਿ ਜਾਂ ਨਹੀਂ, ਜਿਸ ਤੋਂ ਬਾਅਦ ਅਤੁਲ ਨੰਦਾ ਨੇ ਆਪਣੀ ਨਿਜੀ ਰਾਏ ਦਿੰਦਿਆਂ ਕਿਹਾ ਹੈ ਕਿ ਸਿੱਧੂ ਵਲੋਂ ਟੀ. ਵੀ. ਸ਼ੋਅ ''ਚ ਕੰਮ ਕਰਨ ਦਾ ਮਾਮਲਾ ''ਆਫਿਸ ਆਫ ਪ੍ਰਾਫਿਟ'' ਦੇ ਦਾਇਰੇ ''ਚ ਨਹੀਂ ਆਉਂਦਾ ਪਰ ਅਜੇ ਉਨ੍ਹਾਂ ਨੇ ਇਸ ਸਬੰਧੀ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਦੇਣੀ ਹੈ। 

 

Babita Marhas

This news is News Editor Babita Marhas