ਆਨਲਾਈਨ ਪੜ੍ਹਾਈ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

07/01/2020 6:27:01 PM

ਭਾਈਰੂਪਾ (ਸ਼ੇਖਰ) : ਪਿੰਡ ਢਿਪਾਲੀ ਵਿਖੇ ਆਨਲਾਈਨ ਪੜ੍ਹਾਈ ਦੇ ਬੋਝ ਤੋਂ ਤੰਗ ਆ ਕੇ ਇਕ 9ਵੀਂ ਜਮਾਤ ਦੀ ਵਿਦਿਆਰਥਣ ਵਲੋਂ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਉਕਤ ਕੁੜੀ ਦੀ ਮਾਂ ਕਰਮਜੀਤ ਕੌਰ ਨੇ ਕਿਹਾ ਕਿ 17 ਸਾਲ ਪਹਿਲਾਂ ਉਸ ਦਾ ਵਿਆਹ ਢਿਪਾਲੀ ਪਿੰਡ ਵਿਖੇ ਅੰਗਰੇਜ਼ ਸਿੰਘ ਨਾਲ ਹੋਇਆ ਸੀ ਜਿਸ ਤੋਂ ਉਸ ਦੇ 3 ਬੱਚੇ ਹਨ। ਉਸ ਦਾ ਪਤੀ ਕੁਝ ਸਾਲਾ ਤੋਂ ਵਿਦੇਸ਼ ਗਿਆ ਹੋਇਆ ਹੈ। ਉਸ ਦੀ ਵੱਡੀ ਲੜਕੀ ਅਨਮੋਲ ਕੌਰ ਪਿੰਡ ਦੇ ਸਰਕਾਰੀ ਸਕੂਲ 'ਚ 9ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਤਾਲਾਬੰਦੀ ਤੋਂ ਬਾਅਦ ਸਕੂਲ ਦੀ ਪੜ੍ਹਾਈ ਮੋਬਾਇਲ 'ਤੇ ਆਨਲਾਈਨ ਕਰਵਾਈ ਜਾਂਦੀ ਹੈ। ਆਨਲਾਈਨ ਦਿੱਤੇ ਜਾਂਦੇ ਸਕੂਲ ਦੇ ਕੰਮ ਕਾਰਨ ਉਸ ਦੀ ਧੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ।

ਇਹ ਵੀ ਪੜ੍ਹੋ : ਸਿੱਖ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਵੀਡੀਓ 'ਚ ਖੋਲ੍ਹਿਆ ਵੱਡਾ ਰਾਜ਼

ਇਸੇ ਪ੍ਰੇਸ਼ਾਨੀ ਕਾਰਣ 30 ਜੂਨ ਨੂੰ ਦੁਪਹਿਰ 2-3 ਵਜੇ ਰਸੋਈ 'ਚ ਜਾ ਕੇ ਪੋਚੇ ਲਾਉਣ ਵਾਲੀ ਫਰਨਾਈਲ ਪੀ ਲਈ, ਜਿਸ ਨਾਲ ਉਸ ਦੀ ਸਿਹਤ ਵਿਗੜ ਗਈ। ਇਹ ਵੇਖ ਕੇ ਜਦੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਲਿਜਾ ਰਹੇ ਸੀ ਤਾਂ ਰਸਤੇ 'ਚ ਉਸ ਦੀ ਮੌਤ ਹੋ ਗਈ। ਥਾਣਾ ਫੂਲ ਦੇ ਮੁਖੀ ਮਨਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ Fast & Furious, ਕਾਰ ਦੇ ਉੱਡੇ ਪਰਖੱਚੇ, ਦੇਖੋ ਹੈਰਾਨ ਕਰਦੀ ਵੀਡੀਓ

Gurminder Singh

This news is Content Editor Gurminder Singh