25 ਲੱਖ ਦੀ ਹੈਰੋਇਨ ਸਣੇ ਇਕ ਵਿਅਕਤੀ ਕਾਬੂ

03/05/2018 2:57:33 PM

ਰਾਹੋਂ (ਪ੍ਰਭਾਕਰ)— ਨਸ਼ੇ ਦਾ ਕਰੋਬਾਰ ਕਰਨ ਵਾਲੇ ਸਮਗਲਰ ਨੂੰ ਹੈਰੋਇਨ ਸਣੇ ਗ੍ਰਿਫਤਾਰ ਕਰਨ 'ਚ ਪੁਲਸ ਨੇ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਅਤੇ ਏ. ਐੱਸ. ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਮਾਛੀਵਾੜਾ ਸਾਈਡ ਤੋਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਰੋਕ ਕੇ ਉਸ ਦੇ ਸੱਜੇ ਹੱਥ 'ਚ ਫੜੇ ਇਕ ਪਲਾਸਟਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਇਸ ਹੈਰੋਇਨ ਦੀ ਕੌਮਾਂਤਰੀ ਕੀਮਤ 25 ਲੱਖ ਰੁਪਏ ਬਣਦੀ ਹੈ। ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਸ਼ੇ ਦੇ ਸਮਗਲਰ ਮਨਦੀਪ ਸਿੰਘ ਪੁੱਤਰ ਸਤਪਾਲ ਵਾਸੀ ਮੀਆਂ ਮੁਹੱਲਾ ਹਾਊਸ ਰਾਹੋਂ ਰੋਡ ਮਾਛੀਵਾੜਾ ਨੂੰ ਗ੍ਰਿਫਤਾਰ ਕਰਕੇ ਧਾਰਾ 21/61/85 ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕਰਕੇ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਲੁਧਿਆਣਾ ਜੇਲ ਭੇਜਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਨਸ਼ੇ ਦਾ ਸੌਦਾਗਰ ਆਲੇ-ਦੁਆਲੇ ਨਸ਼ਾ ਵੇਚਦਾ ਸੀ। ਇਸ ਦੇ ਖਿਲਾਫ ਪਹਿਲਾਂ ਹੀ ਥਾਣਾ ਕੁਮਕਲਾਂ ਵਿਖੇ ਐੱਨ. ਡੀ. ਪੀ. ਐੱਸ. ਤਹਿਤ ਮਾਮਲੇ ਦਰਜ ਹਨ।