ਪੁਲਸ ਦੀ ਵੱਡੀ ਸਫ਼ਲਤਾ, ਲੱਖਾਂ ਦੇ ਪਟਾਕਿਆਂ ਸਣੇ ਇਕ ਵਿਅਕਤੀ ਗ੍ਰਿਫ਼ਤਾਰ

11/11/2020 12:36:11 PM

ਲੋਹੀਆਂ ਖਾਸ (ਮਨਜੀਤ, ਰਾਜਪੂਤ)— ਸਥਾਨਕ ਪੁਲਸ ਵੱਲੋਂ ਥਾਣਾ ਮੁਖੀ ਸੁਖਦੇਵ ਸਿੰਘ ਦੀ ਅਗਵਾਈ 'ਚ ਗਿੱਦੜ ਪਿੰਡੀ ਵਿਖੇ ਇਕ ਵਿਅਕਤੀ ਨੂੰ ਪੰਜ ਲੱਖ ਰੁਪਏ ਦੇ ਕਰੀਬ ਸਟੋਰ ਕੀਤੇ ਪਟਾਕਿਆਂ ਸਣੇ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਜਾਣਕਾਰੀ ਦਿੰਦੇ ਥਾਣਾ ਮੁਖੀ ਸੁਖਦੇਵ ਸਿੰਘ ਅਤੇ ਐਡੀਸ਼ਨਲ ਐੱਸ. ਐੱਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਪਿੰਡ ਗਿੱਦੜ ਪਿੰਡੀ 'ਚ ਇਕ ਵਿਅਕਤੀ ਵੱਲੋਂ ਦੋ ਮੰਜ਼ਿਲਾਂ ਇਮਾਰਤ 'ਚ ਲੱਖਾਂ ਰੁਪਏ ਦੇ ਪਟਾਕੇ ਸਟੋਰ ਕੀਤੇ ਹੋਏ ਹਨ, ਜੇਕਰ ਅਚਾਨਕ ਅੱਗ ਲੱਗ ਗਈ ਤਾਂ ਇਥੇ ਕਾਫ਼ੀ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ।
ਇਸ ਸੂਚਨਾ 'ਤੇ ਕਾਰਵਾਈ ਕਰਦੇ ਪੁਲਸ ਵੱਲੋਂ ਛਾਪਾ ਮਾਰ ਕੇ ਸਟੋਰ ਕੀਤੇ ਪਟਾਕਿਆਂ ਸਣੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਿਸ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਬਿੰਦੀ ਪੁੱਤਰ ਅਜੀਤ ਸਿੰਘ ਵਜੋਂ ਹੋਈ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਮਰੀਜ਼ ਦੀ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਦੋਸ਼


shivani attri

Content Editor

Related News