ਲੁੱਟਾਂਖੋਹਾਂ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਕਾਬੂ, ਦੋ ਦੀ ਭਾਲ ਜਾਰੀ

08/16/2020 4:58:33 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— 7 ਅਗਸਤ ਨੂੰ ਸੁਲਤਾਨਪੁਰ ਲੋਧੀ ਸ਼ਹਿਰ ਦੇ ਮੁਹੱਲਾ ਅਰੋੜਾ ਰਸਤਾ 'ਚ ਚੱਲ ਰਹੇ ਪਤੰਜਲੀ ਸੈਂਟਰ 'ਚ ਪਿਸਤੌਲ ਦੀ ਨੋਕ 'ਤੇ 20 ਹਜ਼ਾਰ ਰੁਪਏ ਲੁੱਟਣ ਦੀ ਵਾਰਦਾਤ ਕਰਨ ਵਾਲੇ ਅਤੇ ਫੱਤੂਢੀਂਗਾ 'ਚ ਕਰਿਆਨਾ ਸਟੋਰ ਤੋਂ ਲੁੱਟ, ਤਲਵੰਡੀ ਚੌਧਰੀਆਂ ਨੇੜਿਓ ਪਿੰਡ ਟਿੱਬਾ ਤੋਂ ਬੈਂਕ ਕਰਮਚਾਰੀ ਦਾ ਮੋਟਰ ਸਾਈਕਲ ਖੋਹਣ, ਕਾਲਾ ਸੰਘਿਆ ਚੋਂ ਬੀਤੇ ਦਿਨੀਂ ਪਰਸ ਅਤੇ ਮੋਬਾਇਲ ਫੋਨ ਖੋਹਣ ਦੀ ਲੁੱਟ ਦੀ ਵਾਰਦਾਤ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਜੁਗਨੂੰ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਪਿੰਡ ਨੱਥੂਪੁਰ ਵਜੋ ਹੋਈ ਹੈ। ਇਸ ਦੇ ਦੋ ਹੋਰ ਸਾਥੀਆਂ ਅਵਤਾਰ ਸਿੰਘ ਨਿਵਾਸੀ ਬੂਹ ਥਾਣਾ ਫੱਤੂਢੀਂਗਾ ਅਤੇ ਨਛੱਤਰ ਸਿੰਘ ਪੁੱਤਰ ਕਾਲਾ ਸਿੰਘ ਉਰਫ ਸ਼ਿੰਦਾ ਵਾਸੀ ਪਿੰਡ ਬੂਹ ਦੀ ਪੁਲਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰੇਤ ਮਾਫੀਆ ਨੂੰ ਲੈ ਕੇ ਖਹਿਰਾ ਨੇ ਘੇਰੀ ਕੈਪਟਨ ਸਰਕਾਰ, ਕੀਤੇ ਕਈ ਵੱਡੇ ਖੁਲਾਸੇ (ਵੀਡੀਓ)

ਇਸ ਸਬੰਧੀ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਅਤੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਜਸਪ੍ਰੀਤ ਸਿੰਘ ਸਿੱਧੂ ਵੱਲੋਂ ਭੈੜੇ ਪੁਰਸ਼ਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਵੱਖ-ਵੱਖ 5 ਵਾਰਦਾਤਾਂ ਦੇ ਮਾਮਲੇ 'ਚ ਦਰਜ ਮੁਕੱਦਮਿਆਂ 'ਚ ਲੋੜੀਂਦੇ ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਹੋਣ ਦੇ ਨਾਲ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਨੇ ਮੁਹੱਲਾ ਅਰੋੜਾ ਰਸਤਾ ਸੁਲਤਾਨਪੁਰ ਲੋਧੀ 'ਚ ਨਰੇਸ਼ ਕੁਮਾਰ ਸੇਠੀ ਦੇ ਪੰਤਾਜ਼ਲੀ ਸੈਂਟਰ ਚ ਸ਼ਾਮ ਨੂੰ ਉਸ ਵੇਲੇ ਪਿਸਤੌਲ ਅਤੇ ਦਾਤਰ ਨਾਲ ਲੁੱਟ ਦੀ ਵਾਰਦਾਤ ਕੀਤੀ ਜਦ ਨਰੇਸ਼ ਸੇਠੀ ਅਤੇ ਉਸ ਦੀ ਪਤਨੀ ਦੋਵੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਣ ਲਈ ਗਏ ਹੋਏ ਸਨ ਅਤੇ ਪਿੱਛੇ ਪਤੰਜਲੀ ਸੈਂਟਰ 'ਤੇ ਉਨ੍ਹਾਂ ਦਾ ਛੋਟਾ ਬੇਟਾ ਹੀ ਇਕੱਲਾ ਮੌਜੂਦ ਸੀ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਤੱਲਣ ਸਾਹਿਬ ਨੇੜੇ ਵਾਪਰੀ ਵੱਡੀ ਘਟਨਾ, ਖੂਹ 'ਚੋਂ ਮਿਲੀ ਸੇਵਾਦਾਰ ਦੀ ਲਾਸ਼

ਲੁੱਟਖੋਹ ਦੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਸੀ, ਜਿਸ ਦੇ ਆਧਾਰ 'ਤੇ ਹੀ ਲੁਟੇਰਿਆਂ ਦੀ ਭਾਲ ਕਰਨ 'ਚ ਕਾਫ਼ੀ ਮਦਦ ਮਿਲੀ। ਉਨ੍ਹਾਂ ਦੱਸਿਆ ਕਿ ਲੁਟੇਰਾ ਗਿਰੋਹ ਨੇ ਪਿੰਡ ਟਿੱਬਾ ਤੋਂ ਬੈਂਕ ਕਰਮਚਾਰੀ ਦਾ ਮੋਟਰ ਸਾਈਕਲ ਖੋਹਣ ਦੀ ਵਾਰਦਾਤ, ਪਿੰਡ ਫੱਤੂਢੀਂਗਾ ਦੇ ਕਰਿਆਨਾ ਵਪਾਰੀ ਤੋਂ ਲੁੱਟ ਦੀ ਵਾਰਦਾਤ, ਪਿੰਡ ਪੰਡੋਰੀ ਜਗੀਰ ਦੇ ਨੇੜਲੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਫਰਾਰ ਹੋਣ ਦੀ ਵਾਰਦਾਤ ਕੀਤੀ ਸੀ ਅਤੇ ਮਿਤੀ 21 ਜੁਲਾਈ 2020 ਨੂੰ ਸੁਲਤਾਨਪੁਰ ਲੋਧੀ ਨੇੜਿਓਂ 1 ਕਿਲੋਗਰਾਮ ਅਤੇ 10 ਗ੍ਰਾਮ ਹੈਰੋਇਨ ਅਤੇ ਪਿਸਤੌਲ ਫੜੇ ਜਾਣ ਦੇ ਕੇਸ 'ਚ ਵੀ ਸੁਖਵਿੰਦਰ ਉਰਫ ਜੁਗਨੂੰ ਲੋੜੀਂਦਾ ਸੀ ।

ਕਿਵੇਂ ਹੋਇਆ ਗ੍ਰਿਫਤਾਰ
ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ 'ਚ ਪਿੰਡ ਤਲਵੰਡੀ ਚੌਧਰੀਆਂ ਵੱਲੋਂ ਆ ਰਹੀ ਸੀ ਕਿ ਪਿੰਡ ਬੋਹੜਵਾਲਾ ਵੱਲੋਂ ਤਿੰਨ ਨੌਜਵਾਨ ਮੋਟਰ ਸਾਈਕਲ 'ਤੇ ਆਉਂਦੇ ਵੇਖੇ ਤਾਂ ਪੁਲਸ ਨੇ ਮੋਟਰ ਸਾਈਕਲ ਚਾਲਕ ਨੂੰ ਕਾਬੂ ਕਰ ਲਿਆ ਜਦਕਿ ਪਿਛਲੇ ਦੋਵੇ ਝੋਨੇ ਦੇ ਖੇਤ ਵੱਲ ਦੋੜ ਗਏ। ਮੋਟਰ ਸਾਈਕਲ ਚਾਲਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਜੁਗਨੂੰ ਵਜੋਂ ਹੋਈ। ਜਿਸ ਦੀ ਤਲਾਸ਼ੀ ਲੈਣ 'ਤੇ 270 ਗ੍ਰਾਮ ਹੈਰੋਇਨ ਅਤੇ 1 ਪਿਸਤੌਲ ਸਮੇਤ 4 ਜ਼ਿੰਦਾ ਰੌਦ ਅਤੇ ਇਕ ਬਿਨਾਂ ਨੰਬਰੀ ਮੋਟਰ ਸਾਈਕਲ ਬਰਾਮਦ ਕੀਤਾ ਗਿਆ। ਜਿਸ ਨੇ ਆਪਣੇ ਨਾਲੋਂ ਭੱਜਣ ਵਾਲੇ ਦੋ ਸਾਥੀ ਮੁਲਜਮਾਂ ਦੇ ਨਾਮ ਨਛੱਤਰ ਸਿੰਘ ਪੁੱਤਰ ਕਾਲਾ ਸਿੰਘ ਉਰਫ ਸ਼ਿੰਦਾ ਵਾਸੀ ਪਿੰਡ ਬੂਹ ਅਤੇ ਅਵਤਾਰ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਪਿੰਡ ਬੂਹ ਥਾਣਾ ਫੱਤੂਢੀਘਾ ਦੱਸੇ। ਜਿਨ੍ਹਾਂ ਖ਼ਿਲਾਫ਼ ਮੁਕੱਦਮਾ ਨੰਬਰ 264 ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ

25 ਦਿਨ ਪਹਿਲਾਂ ਹੀ ਜਮਾਨਤ ਤੇ ਆਇਆ ਸੀ ਲੁਟੇਰਾ
ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਗ੍ਰਿਫਤਾਰ ਲੁਟੇਰਾ ਸੁਖਵਿੰਦਰ ਉਰਫ ਜੁਗਨੂੰ ਖ਼ਿਲਾਫ਼ ਪਿਛਲੇ ਰਿਕਾਰਡ ਮੁਤਾਬਕ ਲੁੱਟਾਂਖੋਹਾਂ ਦੇ 6 ਮੁਕੱਦਮੇ ਦਰਜ ਹਨ ਅਤੇ 2 ਸਾਲ ਦੀ ਜੇਲ੍ਹ ਕੱਟਣ ਉਪਰੰਤ 25 ਦਿਨ ਪਹਿਲਾਂ ਹੀ ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆਇਆ ਸੀ, ਜਿਸ ਨੇ ਮੁੜ ਆ ਕੇ ਗਿਰੋਹ ਬਣਾ ਕੇ ਲੁੱਟ ਦੀਆਂ ਵਾਰਦਾਤਾਂ ਸ਼ੁਰੂ ਕਰ ਦਿੱਤੀਆਂ ਸਨ। ਦੋਸ਼ੀ ਕੋਲੋ ਇਕ ਬਿਨਾਂ ਨੰਬਰੀ ਚੋਰੀ ਦਾ ਪਲਸਰ ਮੋਟਰ ਸਾਈਕਲ ਵੀ ਬ੍ਰਾਮਦ ਕੀਤਾ ਗਿਆ ਹੈ। ਡੀ. ਐੱਸ. ਪੀ. ਬੱਲ ਅਤੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਹੋਰ ਜਾਂਚ ਕੀਤੀ ਜਾਵੇਗੀ ਜਿਸ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ।

ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦਾ ਹਾਸੋਹੀਣਾ ਬਿਆਨ, ਸੁਤੰਤਰਤਾ ਦਿਵਸ ਨੂੰ ਬੋਲ ਗਏ 'ਗਣਤੰਤਰ ਦਿਵਸ'

ਲੁਟੇਰੇ ਦਾ ਕਿਸੇ ਸਿਆਸੀ ਆਗੂ ਨਾਲ ਕੋਈ ਸੰਬੰਧ ਨਹੀਂ
ਡੀ. ਐੱਸ. ਪੀ. ਬੱਲ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਯੂਥ ਕਾਂਗਰਸ ਦੇ ਆਗੂਆਂ ਦੇ ਲੁਟੇਰਾ ਗਿਰੋਹ ਨਾਲ ਸੰਬੰਧ ਹੋਣ ਦੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਸ਼ਪਸ਼ਟ ਕੀਤਾ ਕਿ ਲੁਟੇਰੇ ਦਾ ਕਿਸੇ ਸਿਆਸੀ ਪਾਰਟੀ ਦੇ ਆਗੂ ਨਾਲ ਕੋਈ ਸੰਬੰਧ ਨਹੀਂ ਹੈ।
ਇਹ ਵੀ ਪੜ੍ਹੋ: ਲੁਧਿਆਣਾ: ਆਜ਼ਾਦੀ ਦਿਹਾੜੇ ਮੌਕੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨ ਦੀ ਮੰਗ, ਵਿਖਾਈਆਂ ਕਾਲੀਆਂ ਝੰਡੀਆਂ

shivani attri

This news is Content Editor shivani attri