300 ਨਸ਼ੀਲੀ ਗੋਲੀਆਂ ਸਮੇਤ 1 ਤਸਕਰ ਗ੍ਰਿਫਤਾਰ

03/31/2018 6:15:32 PM

ਸੁਲਤਾਨਪੁਰ ਲੋਧੀ (ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਨਸ਼ਿਆਂ ਦੇ ਤਸਕਰ ਨੂੰ ਨਸ਼ੀਲੀ ਗੋਲੀਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾਂ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਸਵਿੰਦਰਪਾਲ ਸਿੰਘ, ਐੱਸ. ਟੀ. ਸਟਾਫ ਐੱਚ. ਸੀ. ਭੁਪਿੰਦਰ ਸਿੰਘ, ਐੱਚ. ਸੀ. ਕੁਲਦੀਪ ਸਿੰਘ, ਐੱਚ. ਸੀ. ਗੁਰਦੇਵ ਸਿੰਘ ਦੇ ਨਾਲ ਸਪੈਸ਼ਲ ਗਸ਼ਤ ਕਰਦੇ ਹੋਏ ਪਿੰਡ ਮਸੀਤਾਂ ਵੱਲ ਨੂੰ ਜਾ ਰਹੇ ਸਨ ਤਾਂ ਪਿੰਡ ਮਸੀਤਾਂ ਵਲੋਂ ਇੱਕ ਨੌਜਵਾਨ ਨੂੰ ਪੈਦਲ ਕਾਹਲੀ ਕਾਹਲੀ ਆਉਂਦੇ ਦੇਖਿਆ ਜੋ ਪੁਲਸ ਪਾਰਟੀ ਨੂੰ ਦੇਖ ਘਬਰਾ ਕੇ ਮੁੜਨ ਲੱਗਾ ਤਾਂ ਐੱਸ. ਟੀ. ਸਟਾਫ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਸ਼ੱਕ ਦੇ ਆਧਾਰ 'ਤੇ ਨਾਮ ਪਤਾ ਪੁੱਛਣ ਅਤੇ ਉਸ ਨੇ ਆਪਣਾ ਨਾਮ ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮਸੀਤਾਂ ਦੱਸਿਆ, ਜਿਸ ਦੀ ਤਲਾਸ਼ੀ ਲੈਣ ਅਤੇ ਉਸ ਪਾਸੋਂ 300 ਨਸ਼ੀਲੀ ਗੋਲੀਆਂ ਬਰਾਮਦ ਹੋਈਆ। ਗ੍ਰਿਫਤਾਰ ਕੀਤੇ ਗਏ ਮੁਲਜਮ ਤੇ ਪੁਲਿਸ ਨੇ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ. ਐੱਸ. ਆਈ.  ਕਿਰਪਾਲ ਸਿੰਘ, ਐੱਸ. ਸੀ. ਰਣਜੀਤ ਰਾਣਾ, ਐੱਚ. ਸੀ. ਹਰੀਸ਼ ਕੁਮਾਰ, ਪੀ. ਐੱਚ. ਜੀ. ਮੁਖਤਿਆਰ ਸਿੰਘ ਆਦਿ ਵੀ ਹਾਜ਼ਰ ਸਨ।