ਹਥਿਆਰਾਂ ਦੇ ਬਲ ''ਤੇ ਨਕਦੀ ਅਤੇ ਹੋਰ ਸਾਮਾਨ ਲਿਜਾਣ ਵਾਲਾ ਕਾਬੂ

05/29/2017 6:36:56 PM

ਮੋਗਾ(ਅਜ਼ਾਦ)— ਮਕਾਨ ''ਤੇ ਜ਼ਬਰਦਸਤੀ ਕਬਜਾ ਕਰਨ ਦੀ ਨੀਅਤ ਨਾਲ ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਨਕਦੀ ਅਤੇ ਸੋਨੇ ਦੇ ਗਹਿਣੇ ਤੋਂ ਇਲਾਵਾ ਹੋਰ ਸਾਮਾਨ ਲੈ ਕੇ ਜਾਣ ਵਾਲੇ ਮਾਮਲੇ ਵਿਚ ਥਾਣਾ ਸਿਟੀ ਸਾਊਥ ਮੋਗਾ ਵਿਚ ਦਲਜਿੰਦਰ ਸਿੰਘ ਉਰਫ ਪਿੰਦੀ ਨਿਵਾਸੀ ਪਿੰਡ ਚੁਗਾਵਾਂ ਹਾਲ ਅਬਾਦ ਪ੍ਰੀਤ ਨਗਰ ਮੋਗਾ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ 13 ਮਈ ਨੂੰ ਜਸਪਾਲ ਕੌਰ ਨਿਵਾਸੀ ਪ੍ਰੀਤ ਨਗਰ ਮੋਗਾ ਦੀ ਸ਼ਿਕਾਇਤ ਤੇ 13-14 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਪੁਲਸ ਨੇ ਉਕਤ ਮਾਮਲੇ ਵਿਚ ਦਲਜਿੰਦਰ ਸਿੰਘ ਪਿੰਦੀ ਨੂੰ ਕਾਬੂ ਕੀਤਾ ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਅਦਾਲਤ ਨੇ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ।