ਹਥਿਆਰਬੰਦ ਲੁਟੇਰਿਆਂ ਵੱਲੋਂ ਜਿਊਲਰਜ਼ ਦੇ ਘਰ ਲੁੱਟ ਦੀ ਕੋਸ਼ਿਸ਼ ਦੌਰਾਨ ਇਕ ਦੀ ਮੌਤ (ਵੀਡੀਓ)

09/20/2021 2:20:31 AM

ਸ੍ਰੀ ਕੀਰਤਪੁਰ ਸਾਹਿਬ(ਬਾਲੀ,ਚੋਵੇਸ਼ ਲਤਾਵਾ)- ਐਤਵਾਰ ਰਾਤ ਕਰੀਬ 9 ਵਜੇ ਸ੍ਰੀ ਕੀਰਤਪੁਰ ਸਾਹਿਬ ਦੇ ਮੇਨ ਬਾਜ਼ਾਰ ਵਿਖੇ ਸਥਿਤ ਸਪਨਾ ਜਿਊਲਰਜ਼ ਦੇ ਮਾਲਕ ਦੇ ਘਰ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਲੁੱਟ-ਖੋਹ ਕਰਨ ਲਈ ਆਏ ਲੁਟੇਰਿਆਂ ਵੱਲੋਂ ਗੋਲੀ ਚਲਾਉਣ ਕਾਰਨ ਜਿਊਲਰ ਦਾ ਲੜਕਾ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਲੋਕਾਂ ਵਲੋਂ ਕਾਬੂ ਕੀਤੇ ਇਕ ਲੁਟੇਰੇ ਦੀ ਹਸਪਤਾਲ ਵਿਖੇ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ- ਚਰਨਜੀਤ ਸਿੰਘ ਚੰਨੀ ਨੂੰ ਬਹੁਤ-ਬਹੁਤ ਮੁਬਾਰਕਾਂ : ਮਨਪ੍ਰੀਤ ਬਾਦਲ

ਜਾਣਕਾਰੀ ਦਿੰਦਿਆਂ ਨੈਂਸੀ ਸੋਨੀ ਨੇ ਦੱਸਿਆ ਕਿ ਉਸਦਾ ਸਹੁਰਾ ਰਜਿੰਦਰ ਕੁਮਾਰ ਸੋਨੀ ਅਤੇ ਸੱਸ ਘਰ 'ਚ ਨਹੀਂ ਸਨ। ਉਹ ਅਤੇ ਉਸਦਾ ਪਤੀ ਅੰਕਿਤ ਸੋਨੀ ਅਤੇ ਉਸਦੇ ਬੱਚੇ ਘਰ 'ਚ ਸਨ। ਇਸ ਦੌਰਾਨ ਕਰੀਬ ਰਾਤ 9 ਵਜੇ ਤਿੰਨ ਵਿਅਕਤੀ ਘਰ ਦਾਖਲ ਹੋਏ ਅਤੇ ਉਨ੍ਹਾਂ ਦਾ ਇੱਕ ਸਾਥੀ ਬਾਹਰ ਕਾਰ ਵਿਚ ਬੈਠਾ ਸੀ। ਲੁਟੇਰਿਆਂ ਨੇ ਸਾਰੇ ਪਰਿਵਾਰ ਨੂੰ ਅਸਲੇ ਦੀ ਨੋਕ ’ਤੇ ਬੰਦੀ ਬਣਾ ਕੇ ਇੱਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਸਦੇ ਪਤੀ ਅੰਕਿਤ ਸੋਨੀ ਨੂੰ ਦੂਸਰੇ ਕਮਰੇ ਵਿਚ ਲੈ ਗਏ ਜਿੱਥੇ ਗਹਿਣੇ ਪਏ ਹੋਏ ਸਨ। ਜਦੋਂ ਮੇਰੇ ਪਤੀ ਨੇ ਵਿਰੋਧ ਕੀਤਾ ਤਾਂ ਇੱਕ ਲੁਟੇਰੇ ਨੇ ਮੇਰੇ ਪਤੀ ’ਤੇ ਗੋਲੀ ਚਲਾ ਦਿੱਤੀ, ਜੋ ਕਿ ਉਸਦੇ ਪੱਟ ਵਿਚ ਲੱਗੀ। ਮੇਰੇ ਪਤੀ ਵੱਲੋਂ ਵੀ ਗੋਲੀ ਚਲਾਈ ਗਈ, ਜਿਸ ਕਾਰਨ ਲੁਟੇਰੇ ਭੱਜ ਨਿਕਲੇ। ਇਸ ਦੌਰਾਨ ਗੋਲੀ ਦੀ ਅਾਵਾਜ਼ ਸੁਣ ਕੇ ਬਾਹਰ ਲੋਕ ਇਕੱਠਾ ਹੋ ਗਏ ਅਤੇ ਉਨ੍ਹਾਂ ਨੇ ਇੱਕ ਲੁਟੇਰੇ ਨੂੰ ਫੜ੍ਹ ਲਿਆ, ਜਦਕਿ ਤਿੰਨ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ। ਲੋਕਾਂ ਵੱਲੋਂ ਫੜੇ ਗਏ ਲੁਟੇਰੇ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਦੀ ਹਸਪਤਾਲ ਵਿਖੇ ਮੌਤ ਹੋ ਗਈ।

ਇਹ ਵੀ ਪੜ੍ਹੋ- ਕੈਪਟਨ ਵਲੋਂ ਸਿੱਧੂ ਨੂੰ ਦੇਸ਼ਧ੍ਰੋਹੀ ਕਰਾਰ ਦੇਣ ’ਤੇ ਕਾਂਗਰਸ ਹਾਈਕਮਾਨ ਦੇਵੇ ਸਪੱਸ਼ਟੀਕਰਨ : ਚੁੱਘ

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਲੁਟੇਰੇ ਨੂੰ ਵੀ ਗੋਲੀ ਲੱਗੀ ਹੈ, ਜਿਸ ਨੂੰ ਉਸਦੇ ਸਾਥੀ ਕਾਰ ਵਿਚ ਪਾ ਕੇ ਫਰਾਰ ਹੋ ਗਏ।

Bharat Thapa

This news is Content Editor Bharat Thapa