ਚੂਰਾ ਪੋਸਤ ਤਸਕਰੀ ਦੇ ਮਾਮਲੇ ''ਚ ਇਕ ਨੂੰ 10 ਸਾਲ ਦੀ ਕੈਦ ਅਤੇ ਜ਼ੁਰਮਾਨਾ

06/07/2017 7:01:14 PM

ਮੋਗਾ(ਸੰਦੀਪ)— ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਦੀ ਅਦਾਲਤ ਨੇ ਚੂਰਾ ਪੋਸਤ ਤਸਕਰੀ ਦੇ ਮਾਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ ਬੁੱਧਵਾਰ ਅੰਤਿਮ ਸੁਣਵਾਈ ਤੋਂ ਬਾਅਦ ਉਸ 'ਤੇ ਦੋਸ਼ ਸਾਬਤ ਹੋਣ ਦੇ ਚੱਲਦੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਵੱਲੋਂ ਜ਼ੁਰਮਾਨਾ ਨਾ ਭਰਨ ਦੀ ਸੂਰਤ 'ਚ ਉਸ ਨੂੰ ਇਕ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ। ਜਾਣਕਾਰੀ ਦੇ ਅਨੁਸਾਰ 21 ਅਕਤੂਬਰ 2008 ਨੂੰ ਥਾਣਾ ਸਦਰ ਪੁਲਸ ਵੱਲੋਂ ਪਿੰਡ ਦਾਰਾਪੁਰ ਨੇੜੇ ਇਕ ਟਰੱਕ ਨੂੰ ਰੋਕ ਕੇ ਉਸ ਦੀ ਛੱਤ ਦੇ ਉਪਰ ਤੋਂ ਪੰਜ ਬੋਰੀਆਂ ਚੂਰਾ ਪੋਸਤ ਬਰਾਮਦ ਕੀਤਾ ਸੀ, ਜਿਸ ਦੀ ਕੁੱਲ ਮਾਤਰਾ 1 ਕੁਇੰਟਲ 75 ਕਿਲੋ ਸੀ। ਇਸ ਦੌਰਾਨ ਟਰੱਕ ਚਾਲਕ ਫਰਾਰ ਹੋ ਗਿਆ ਸੀ। ਜਿਸ ਨੂੰ ਬਾਅਦ ਵਿਚ ਅਦਾਲਤ ਨੇ ਭਗੋੜਾ ਕਰਾਰ ਦਿੱਤਾ ਸੀ ਪਰ ਕੁਝ ਦਿਨ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ, ਜਿਸ ਨੂੰ ਅਦਾਲਤ ਨੇ ਅੱਜ ਸਜਾ ਸੁਣਾਈ ਹੈ।