30 ਕਿਲੋ ਭੁੱਕੀ ਸਮੇਤ ਇਕ ਗ੍ਰਿਫਤਾਰ

11/22/2017 3:40:23 PM


ਬੋਹਾ (ਬਾਂਸਲ) : ਸੀ. ਏ. ਸਟਾਫ ਪੁਲਸ ਨੇ ਗਸ਼ਤ ਕਰਦਿਆਂ 30 ਕਿਲੋ ਭੁੱਕੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਅੰਗਰੇਜ ਸਿੰਘ ਨੇ ਦੱਸਿਆਂ ਕਿ ਪਿੰਡ ਮੰਡੇਰਨਾ ਦੇ ਨੇੜੇ ਸੀ. ਏ. ਸਟਾਫ ਦੀ ਪੁਲਸ ਗਸ਼ਤ ਕਰ ਰਹੀ ਸੀ। ਗਸ਼ਤ ਦੌਰਾਨ ਬਿੱਟੂ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹੁਕਮਾਵਾਲੀ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 30 ਕਿਲੋ ਭੁੱਕੀ ਬਰਾਮਦ ਹੋਈ। ਭੁੱਕੀ ਬਰਾਮਦ ਹੋਣ 'ਤੇ ਪੁਲਸ ਨੇ ਉਕਤ ਦੋਸ਼ੀ ਨੂੰ ਮੌਕੇ 'ਤੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ।