ਡੇਢ ਮਹੀਨਾ ਪਹਿਲਾਂ ਫੇਸਬੁੱਕ ’ਤੇ ਦੋਸਤੀ, ਹੋਟਲ ’ਚ ਬੇਹੋਸ਼ ਕਰ ਕੇ ਕੀਤਾ ਜਬਰ-ਜ਼ਨਾਹ

08/21/2018 5:34:54 AM

ਲੁਧਿਆਣਾ, (ਰਿਸ਼ੀ)- ਡੇਢ ਮਹੀਨਾ ਪਹਿਲਾਂ ਫੇਸਬੁੱਕ ਤੇ ਹੋਈ ਦੋਸਤੀ ਦੇ ਬਾਅਦ ਇਕ ਲਡ਼ਕਾ-ਲਡ਼ਕੀ ਨੂੰ ਬਹਾਨੇ ਨਾਲ ਆਪਣੇ ਨਾਲ ਹੋਟਲ ਲੈ ਗਿਆ ਅਤੇ ਕਮਰੇ ’ਚ ਲਿਜਾ ਕੇ ਕੋਲਡ ਡਰਿੰਕ ’ਚ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰਕੇ ਜਬਰ-ਜ਼ਨਾਹ ਕਰ ਦਿੱਤਾ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ 22 ਸਾਲਾ ਲਡ਼ਕੀ ਦੀ ਸ਼ਿਕਾਇਤ ਤੇ ਰਾਮ ਨਗਰ ਢੋਲੇਵਾਲ ਦੇ ਰਹਿਣ ਵਾਲੇ ਕੀਰਤੀ ਸ਼ਰਮਾ (24) ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
 ®ਜਾਂਚ ਅਧਿਕਾਰੀ ਕੁਲਦੀਪ ਕੌਰ ਅਨੁਸਾਰ ਪੀਡ਼ਤਾ ਨੇ ਦੱਸਿਆ ਕਿ ਉਹ ਇਕ ਪਾਰਲਰ ਤੇ ਨੌਕਰੀ ਕਰਦੀ ਹੈ, ਲਗਭਗ ਡੇਢ ਮਹੀਨੇ ਪਹਿਲਾਂ ਉਕਤ ਦੋਸ਼ੀ ਨਾਲ ਫੇਸਬੁੱਕ ਤੇ ਜਾਣ-ਪਛਾਣ ਹੋਈ ਸੀ, ਜਿਸ ਦੇ ਬਾਅਦ ਦੋਵਾਂ ਦੀ ਦੋਸਤੀ ਡੂੰਘੀ ਹੋ ਗਈ ਅਤੇ ਇਕ-ਦੂਜੇ ਨਾਲ ਫੋਨ ’ਤੇ ਗੱਲ ਕਰਨ ਲੱਗ ਪਏ। ਪੀਡ਼ਤਾ ਨੇ ਉਸ ਨੂੰ ਆਪਣੇ ਪਿਤਾ ਦੇ ਬੀਮਾਰ ਹੋਣ ਬਾਰੇ ਦੱਸਿਆ। ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਨੌਕਰੀ  ਕਰਨ ਕਾਰਨ ਪਿਤਾ ਦੀ ਦਵਾਈ ਦਿਵਾਉਣ ਦੇ ਬਹਾਨੇ ਦੋਸ਼ੀ ਨੇ ਉਸ ਨੂੰ ਘੰਟਾ ਘਰ ਬੁਲਾਇਆ, ਜਿੱਥੋਂ ਆਪਣੇ ਨਾਲ ਬਰਾਊਨ ਰੋਡ ਸਥਿਤ ਇਕ ਹੋਟਲ ਵਿਚ ਲੈ ਗਿਆ, ਕਮਰੇ ’ਚ ਉਸ ਨੂੰ ਪੀਣ ਲਈ ਕੋਲਡ ਡਰਿੰਗ ਦਿੱਤੀ, ਜਿਸ ਦੇ ਬਾਅਦ ਉਹ ਬੇਸੁੱਧ ਹੋ ਗਈ। ਹੋਸ਼ ਆਉਣ ’ਤੇ ਪਤਾ ਲੱਗਾ ਕਿ ਉਕਤ ਦੋਸ਼ੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਪੁਲਸ ਅਨੁਸਾਰ ਪੀਡ਼ਤ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ।