ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਵੱਡਾ ਬਿਆਨ, 24 ਸਤੰਬਰ ਨੂੰ ਲਾਰੈਂਸ ਦਾ ਹੋ ਸਕਦਾ ਹੈ ਐਨਕਾਊਂਟਰ

09/23/2022 6:06:02 PM

ਨਵੀਂ ਦਿੱਲੀ/ਚੰਡੀਗੜ੍ਹ : ਲਾਰੈਂਸ ਬਿਸ਼ੋਨਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਇਕ ਵਾਰ ਫਿਰ ਲਾਰੈਂਸ ਦੇ ਕਤਲ ਦਾ ਖਦਸ਼ਾ ਜ਼ਾਹਰ ਕੀਤਾ ਹੈ। ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਸ ’ਤੇ ਵੱਡੇ ਦੋਸ਼ ਲਗਾਉਂਦੇ ਹੋਏ ਆਖਿਆ ਹੈ ਕਿ ਲਾਰੈਂਸ ਪਿਛਲੀ 13 ਜੂਨ ਤੋਂ ਪੰਜਾਬ ਪੁਲਸ ਦੀ ਕਸਟਡੀ ਵਿਚ ਹੈ ਅਤੇ ਪਿਛਲੇ 12 ਦਿਨ ਤੋਂ ਉਸ ਨੂੰ ਬਠਿੰਡਾ ਦੇ ਇਕ ਝੂਠੇ ਮਾਮਲੇ ਵਿਚ ਰਿਮਾਂਡ ’ਤੇ ਲਿਆ ਗਿਆ ਹੈ। ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਮਜ਼ਬੂਤ ਖ਼ਬਰ ਹੈ ਕਿ ਕੱਲ੍ਹ ਜਦੋਂ ਪੰਜਾਬ ਪੁਲਸ ਲਾਰੈਂਸ ਦਾ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰੇਗੀ ਤਾਂ ਲਾਰੈਂਸ ਨਾਲ ਕੋਈ ਅਣਹੋਣੀ ਵਾਪਰ ਸਕਦੀ ਹੈ। ਵਿਸ਼ਾਲ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਸ ਇਕ ਸਾਜ਼ਿਸ਼ ਦੇ ਤਹਿਤ ਆਪਣੇ ਹੀ ਆਦਮੀਆਂ ਨੂੰ ਤਿਆਰ ਕਰਕੇ ਉਥੇ ਕੁਝ ਏਜੰਸੀਆਂ ਰਾਹੀਂ ਇਹ ਵਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਲਾਰੈਂਸ ਨੇ ਪੁਲਸ ਸੁਰੱਖਿਆ ਵਿਚ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਹਿਤ ਉਸ ਦਾ ਝੂਠਾ ਐਨਕਾਊਂਟਰ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਹੁਣ ਲਾਰੈਂਸ ਬਿਸ਼ਨੋਈ ਦੇ ਖਾਸਮ-ਖਾਸ ਗੈਂਗਸਟਰ ਸੰਪਤ ਨਹਿਰਾ ਨੇ ਪਾਈ ਪੋਸਟ, ਬੰਬੀਹਾ ਗੈਂਗ ਨੇ ਦਿੱਤੀ ਵੱਡੀ ਧਮਕੀ

ਲਾਰੈਂਸ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਸ ਸਾਜ਼ਿਸ਼ ਦੇ ਤਹਿਤ ਵਿਰੋਧੀ ਗੈਂਗ ਨੂੰ ਮੌਕਾ ਦੇ ਕੇ ਵੀ ਉਸ ਦਾ ਕਤਲ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਪੁਲਸ ਨੂੰ ਅਲਰਟ ਕੀਤਾ ਹੈ ਕਿ ਵਿਰੋਧੀ ਗੈਂਗ ਕਿਸੇ ਸਮੇਂ ਵੀ ਲਾਰੈਂਸ ’ਤੇ ਹਮਲਾ ਕਰ ਸਕਦੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਤੇ ਪਟਿਆਲਾ ਹਾਊਸ ਕੋਰਟ ਨੇ ਵੀ ਸਖ਼ਤ ਹਿਦਾਇਤ ਦਿੱਤੀ ਸੀ ਕਿ ਲਾਰੈਂਸ ਦੀ ਸੁਰੱਖਿਆ ਵਿਚ ਢਿੱਲ ਨਾ ਵਰਤੀ ਜਾਵੇ। ਇਸ ਸਭ ਦੇ ਦਰਮਿਆਨ ਜੇਕਰ ਲਾਰੈਂਸ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਪੰਜਾਬ ਪੁਲਸ ਨੂੰ ਇਸ ਦਾ ਜਵਾਬ ਸੁਪਰੀਮ ਕੋਰਟ ਵਿਚ ਦੇਣਾ ਪਵੇਗਾ।

ਇਹ ਵੀ ਪੜ੍ਹੋ : ਦਿਲ ’ਚ ਵੱਡੇ ਅਰਮਾਨ ਲੈ ਕੇ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ ’ਤਾ ਚੰਨ, ਸੁਫ਼ਨੇ ’ਚ ਵੀ ਨਾ ਸੋਚਿਆ ਸੀ ਹੋਵੇਗਾ ਇਹ ਕੁੱਝ

ਪੰਜਾਬ ਪੁਲਸ ਕਿਸੇ ਕੀਮਤ ’ਤੇ ਸੁਰੱਖਿਆ ਵਿਚ ਢਿੱਲ ਨਾ ਵਰਤੇ। ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਪੱਕੀ ਜਾਣਕਾਰੀ ਹੈ, ਲਿਹਾਜ਼ਾ ਪੰਜਾਬ ਪੁਲਸ ਇਸ ਨੂੰ ਹਲਕੇ ਵਿਚ ਨਾ ਲਵੇ। ਇਸ ਲਈ ਉਹ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਨੂੰ ਚੌਕੰਨਾ ਕਰਨਾ ਚਾਹੁੰਦੇ ਹਨ ਕਿ ਲਾਰੈਂਸ ਦੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਜਾਣ। ਜੇ ਲਾਰੈਂਸ ਦੀ ਜਾਨ ਨੂੰ ਕੋਈ ਖ਼ਤਰਾ ਪੈਦਾ ਹੋਇਆ ਤਾਂ ਉਸ ਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਪੰਜਾਬ ਪੁਲਸ ਹੀ ਹੋਵੇਗੀ। 

ਇਹ ਵੀ ਪੜ੍ਹੋ : ਯੂਨੀਵਰਸਿਟੀ MMS ਕਾਂਡ ’ਚ ਆਇਆ ਨਵਾਂ ਮੋੜ, ਮਾਮਲੇ ’ਚ ਬੁਝਾਰਤ ਬਣ ਕੇ ਸਾਹਮਣੇ ਆਇਆ ਫੌਜ ਦਾ ਜਵਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh