ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਖ਼ਰੀਦ ਨਹੀਂ ਕਰਨਗੇ ਪੈਟਰੋਲੀਅਮ ਡੀਲਰਜ਼, 22 ਫਰਵਰੀ ਨੂੰ ਹੜਤਾਲ ਦਾ ਐਲਾਨ

02/15/2024 11:51:17 AM

ਅੰਮ੍ਰਿਤਸਰ (ਨੀਰਜ)- ਪੈਟਰੋਲੀਅਮ ਡੀਲਰ ਆਪਣੇ ਐਲਾਨ ਅਨੁਸਾਰ 15 ਫਰਵਰੀ ਦੇ ਦਿਨ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਨਹੀਂ ਕਰਨਗੇ। ਬੇਸ਼ੱਕ ਪੈਟਰੋਲ ਪੰਪ ਜ਼ਰੂਰ ਖੁੱਲ੍ਹੇ ਰਹਿਣਗੇ ਪਰ ਪੈਟਰੋਲੀਅਮ ਡੀਲਰਾਂ ਦੇ ਇਸ ਐਲਾਨ ਕਾਰਨ ਆਮ ਲੋਕ ਫਿਰ ਤੋਂ ਡਰ ਦੇ ਆਲਮ ਵਿਚ ਹੈ ਅਤੇ ਪੈਟਰੋਲ ਪੰਪਾਂ ’ਤੇ ਫਿਰ ਤੋਂ ਭੀੜ ਇਕੱਠੀ ਹੋਣ ਲੱਗੀ ਹੈ। 

ਇਹ ਵੀ ਪੜ੍ਹੋ : ਸ਼ੰਭੂ ਬਾਰਡਰ 'ਤੇ ਫਾਇਰਿੰਗ ਤੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਗੰਭੀਰ ਫੱਟੜ ਹੋਇਆ ਝਬਾਲ ਦਾ ਕਿਸਾਨ ਆਗੂ ਜੱਸਾ ਸਿੰਘ

ਜਾਣਕਾਰੀ ਅਨੁਸਾਰ ਪੈਟਰੋਲੀਅਮ ਡੀਲਰਾਂ ਵੱਲੋਂ ਕੇਂਦਰ ਸਰਕਾਰ ਤੋਂ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੈਟ੍ਰੋਲੀਅਮ ਡੀਲਰਜ਼ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਢੀਂਗਰਾ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਸਰਕਾਰ ਨੇ ਪੈਟਰੋਲੀਅਮ ਡੀਲਰ ਦੇ ਕਮਿਸ਼ਨ ਵਿੱਚ ਵਾਧਾ ਨਹੀਂ ਕੀਤਾ, ਜਦੋਂ ਕਿ ਇੱਕ ਪ੍ਰਾਈਵੇਟ ਕਰਮਚਾਰੀ ਹੋਵੇ ਜਾ ਸਰਕਾਰੀ ਕਰਮਚਾਰੀ ਜਾਂ ਕੋਈ ਵੀ ਵਪਾਰੀ, ਹਰ ਸਾਲ ਤਨਖਾਹ ਵਿੱਚ ਵਾਧਾ ਹੁੰਦਾ ਹੈ ਅਤੇ ਮੁਨਾਫਾ ਵਧਾਇਆ ਜਾਂਦਾ ਹੈ, ਅਜਿਹੇ ਹਾਲਾਤ ਵਿੱਚ, ਬਹੁਤ ਸਾਰੇ ਪੈਟਰੋਲ ਪੰਪ ਬੰਦ ਹੋ ਗਏ ਹਨ ਜਾਂ ਬੰਦ ਹੋਣ ਦੇ ਕੰਢੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮੰਗ ਪੂਰੀ ਨਾ ਕੀਤੀ ਤਾਂ 22 ਫਰਵਰੀ ਨੂੰ ਹੜਤਾਲ ਕੀਤੀ ਜਾਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ : ਕਿਸਾਨਾਂ 'ਤੇ ਰਬੜ ਦੀਆਂ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ ਕਰਵਾਵੇ ਪਰਚੇ : ਗਿਆਨੀ ਹਰਪ੍ਰੀਤ ਸਿੰਘ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan