13 ਅਪ੍ਰੈਲ ਨੂੰ ਭਾਰਤ ਵਲੋਂ ਭੇਜੇ ਜਾਣਗੇ 208 ਕੈਨੇਡੀਅਨ ਯਾਤਰੀ

04/11/2020 8:11:29 PM

ਅੰਮ੍ਰਿਤਸਰ, (ਇੰਦਰਜੀਤ)— ਭਾਰਤ ਤੋਂ ਰੇਸਕਿਊ ਆਪ੍ਰੇਸ਼ਨ 'ਚ ਵਾਪਸ ਆਪਣੇ ਦੇਸ਼ ਕੈਨੇਡਾ ਨੂੰ 208 ਯਾਤਰੀ ਵਿਸਾਖੀ ਦਿਵਸ ਹੋਰ ਭੇਜੇ ਜਾ ਰਹੇ ਹਨ। ਇਸ ਦੇ ਲਈ ਏਅਰ ਇੰਡਿਆ ਏਅਰਲਾਇੰਸ ਦੀ ਉਡਾਣ ਆਪ੍ਰੇਸ਼ਨ 'ਚ ਹੋਵੇਗੀ। ਸਬੰਧਿਤ ਜਾਣਕਾਰੀ 'ਚ ਕਰਫਿਊ ਤੇ ਲਾਕਡਾਊਨ ਦੀ ਸਥਿਤੀ 'ਚ ਕਈ ਵਿਦੇਸ਼ੀ ਯਾਤਰੀ ਭਾਰਤ 'ਚ ਫਸੇ ਹੋਏ ਹਨ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੇ ਧਾਰਮਿਕ ਸਥਾਨਾਂ 'ਤੇ ਦਰਸ਼ਨ ਕਰਨ ਲਈ ਆਏ ਸਨ। ਉਨ੍ਹਾਂ ਲਈ ਵਿਸ਼ੇਸ਼ ਤੌਰ 'ਤੇ ਏਅਰ ਇੰਡਿਆ ਏਅਰਲਾਇੰਸ ਦਾ ਜਹਾਜ਼ ਕੇਂਦਰ ਸਰਕਾਰ ਵਲੋਂ ਵਿਦੇਸ਼ ਰਵਾਨਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਏਅਰ ਇੰਡਿਆ ਦੇ ਸਥਾਨਕ ਪ੍ਰਬੰਧਕ ਆਰ. ਕੇ. ਨੇਗੀ ਨੇ ਦੱਸਿਆ ਕਿ ਇਹ ਉਡਾਣ ਸੋਮਵਾਰ ਰਾਤ 11.15 'ਤੇ ਰਵਾਨਾ ਹੋਵੇਗੀ ਤੇ ਇਹ ਉਡਾਣ ਅੰਮ੍ਰਿਤਸਰ ਤੋਂ ਲੰਡਨ ਜਾਵੇਗੀ। ਇਸ ਉਪਰੰਤ ਏਅਰ ਕੈਨੇਡਾ ਏਅਰਲਾਇੰਸ ਦੀ ਸਰਵਿਸ ਤੋਂ ਯਾਤਰੀ ਲੰਡਨ ਤੋਂ ਕੈਨੇਡਾ ਵੱਲ ਰਵਾਨਾ ਹੋਣਗੇ।


KamalJeet Singh

Content Editor

Related News