ਹੁਣ ਪੰਜਾਬ ਦੇ ਇਨ੍ਹਾਂ 2 ਜ਼ਿਲ੍ਹਿਆਂ ''ਚ ''ਓਮੀਕ੍ਰੋਨ'' ਦੀ ਦਸਤਕ, 4 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ

01/06/2022 10:02:50 AM

ਲੁਧਿਆਣਾ (ਸਹਿਗਲ) : ਪੂਰੇ ਦੇਸ਼ ਸਮੇਤ ਪੰਜਾਬ 'ਚ ਵੀ ਓਮੀਕ੍ਰੋਨ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ। ਤਾਜ਼ਾ ਰਿਪੋਰਟ ਮੁਤਾਬਕ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ ਤੀਜੇ ਵੇਰੀਐਂਟ ਓਮੀਕ੍ਰੋਨ ਤੋਂ ਪੀੜਤ 3 ਮਰੀਜ਼ ਸਾਹਮਣੇ ਆਏ ਹਨ। ਇਹ ਮਰੀਜ਼ 28 ਦਸੰਬਰ ਨੂੰ ਇੰਗਲੈਂਡ ਅਤੇ ਫਰਾਂਸ ਤੋਂ ਆਏ ਸਨ। ਇਨ੍ਹਾਂ ਦੀ ਜਿਨੋਮ ਸੀਕਵੈਂਸਿੰਗ ਦੀ ਰਿਪੋਰਟ ਸਿਵਲ ਸਰਜਨ ਦਫ਼ਤਰ ਨੂੰ ਮਿਲੀ ਹੈ।

ਇਹ ਵੀ ਪੜ੍ਹੋ : PM ਮੋਦੀ ਦੀ ਰੈਲੀ ਰੱਦ ਹੋਣ 'ਤੇ CM ਚੰਨੀ ਦਾ ਕੇਂਦਰ ਨੂੰ ਜਵਾਬ, ਬੋਲੇ-ਸੁਰੱਖਿਆ 'ਚ ਕੋਈ ਅਣਗਹਿਲੀ ਨਹੀਂ ਹੋਈ

ਇਸ ਰਿਪੋਰਟ 'ਚ ਇਹ ਮਰੀਜ਼ ਓਮੀਕ੍ਰੋਨ ਪੀੜਤ ਪਾਏ ਗਏ ਹਨ। ਇਨ੍ਹਾਂ ’ਚੋਂ 2 ਮਰੀਜ਼ 35 ਅਤੇ 38 ਸਾਲ ਦੇ ਕਰੀਬ ਹਨ ਅਤੇ ਦੋਵੇਂ ਰਾਏਕੋਟ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਇਕ 17 ਸਾਲਾ ਨੌਜਵਾਨ ਸਥਾਨਕ ਅਗਰ ਨਗਰ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਜ਼ਬਰਦਸਤ ਹਾਦਸੇ ਦੌਰਾਨ ਕਾਰ ਦੇ ਉੱਡੇ ਪਰਖੱਚੇ, ਭਿਆਨਕ ਮੰਜ਼ਰ ਦੀ CCTV ਫੁਟੇਜ ਆਈ ਸਾਹਮਣੇ
ਹੁਸ਼ਿਆਰਪੁਰ ’ਚ ਪੁਰਤਗਾਲ ਤੋਂ ਆਈ ਜਨਾਨੀ ਪਾਜ਼ੇਟਿਵ
ਹੁਸ਼ਿਆਰਪੁਰ (ਜੈਨ) : ਜ਼ਿਲ੍ਹਾ ਹੁਸ਼ਿਆਰਪੁਰ ’ਚ ਵੀ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ। ਇੱਥੇ ਪੁਰਤਗਾਲ ਤੋਂ ਆਈ ਪਿੰਡ ਜ਼ਹੂਰਾ ਦੀ 42 ਸਾਲਾ ਜਨਾਨੀ ਦਾ ਓਮੀਕ੍ਰੋਨ ਪਾਜ਼ੇਟਿਵ ਪਾਇਆ ਗਿਆ ਹੈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਜਨਾਨੀ 28 ਦਸੰਬਰ ਨੂੰ ਪੁਰਤਗਾਲ ਤੋਂ ਇੰਗਲੈਂਡ ਦੇ ਰਸਤੇ ਦਿੱਲੀ ਪਹੁੰਚੀ ਸੀ, ਜਿੱਥੇ ਉਸ ਦੇ ਕੋਰੋਨਾ ਦੇ ਸੈਂਪਲ ਲਏ ਗਏ ਸਨ।

ਇਹ ਵੀ ਪੜ੍ਹੋ : ਥੁੱਕ ਪਾ ਕੇ ਰੋਟੀਆਂ ਪਕਾਉਣ ਦਾ ਮਾਮਲਾ, ਪੁਲਸ ਨੇ ਢਾਬੇ ਦੇ ਮਾਲਕ ਖ਼ਿਲਾਫ਼ ਕੀਤੀ ਕਾਰਵਾਈ

ਇਨ੍ਹਾਂ ਨਮੂਨਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਉਸ ਦੇ ਓਮੀਕ੍ਰੋਨ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਜਨਾਨੀ ਦੇ ਓਮੀਕ੍ਰੋਨ ਦਾ ਸ਼ਿਕਾਰ ਹੋਣ ਦੀ ਖ਼ਬਰ ਫੈਲਦਿਆਂ ਹੀ ਜ਼ਿਲ੍ਹੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita