OLS ਵ੍ਹਿਜ਼ ਪਾਵਰ ਕੰਪਨੀ ਦਾ ਮਾਮਲਾ ਫਿਰ ਗਰਮਾਇਆ, ਮਾਲਕਾਂ ਤੇ ਪਤਨੀਆਂ ਖ਼ਿਲਾਫ਼ 8 ਐੱਫ. ਆਈ. ਆਰਜ਼. ਦਰਜ

04/17/2021 4:30:31 PM

ਜਲੰਧਰ (ਜ. ਬ.)– ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਅਤੇ ਉਨ੍ਹਾਂ ਦੀਆਂ ਪਤਨੀਆਂ ਖ਼ਿਲਾਫ਼ ਥਾਣਾ ਨੰਬਰ 8 ਵਿਚ ਇਕੱਠੀਆਂ 8 ਐੱਫ. ਆਈ. ਆਰਜ਼. ਦਰਜ ਹੋਣ ਨਾਲ ਇਹ ਮਾਮਲਾ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਥਾਣਾ ਨੰਬਰ 8 ਦੀ ਪੁਲਸ ਨੇ ਵੱਖ-ਵੱਖ ਲੋਕਾਂ ਦੀਆਂ ਸ਼ਿਕਾਇਤਾਂ ’ਤੇ 21 ਲੱਖ 78 ਹਜ਼ਾਰ ਦਾ ਫਰਾਡ ਦੱਸਦਿਆਂ ਰਣਜੀਤ ਸਿੰਘ, ਗਗਨਦੀਪ ਸਿੰਘ, ਗੁਰਮਿੰਦਰ ਸਿੰਘ, ਮਨਦੀਪ ਕੌਰ ਅਤੇ ਨਵਦੀਪ ਕੌਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖਾਂ ’ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਲ, ਪਰਿਵਾਰ ਹਾਲੋ-ਬੇਹਾਲ

ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਜੇਲ ਵਿਚ ਹਨ ਅਤੇ ਇਨ੍ਹਾਂ ਤੋਂ ਇਲਾਵਾ ਵੀ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਨੰਬਰ 7 ਸਮੇਤ ਕਈ ਥਾਣਿਆਂ ਵਿਚ ਫਰਾਡ ਦੀਆਂ ਐੱਫ. ਆਈ. ਆਰਜ਼ ਦਰਜ ਹੋ ਚੁੱਕੀਆਂ ਹਨ। ਹਾਲਾਂਕਿ ਇਸ ਕਰੋੜਾਂ ਰੁਪਏ ਦੇ ਫਰਾਡ ਵਿਚ ਪੁਲਸ ਕੁਝ ਖ਼ਾਸ ਬਰਾਮਦਗੀ ਨਹੀਂ ਕਰ ਸਕੀ, ਜਦੋਂ ਕਿ ਨਿਵੇਸ਼ਕਾਂ ਦਾ ਦਾਅਵਾ ਸੀ ਕਿ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਨੇ ਆਪਣੇ ਪੈਸੇ ਰੀਅਲ ਅਸਟੇਟ ਦੇ ਬਿਜ਼ਨੈੱਸ ਵਿਚ ਇਨਵੈਸਟ ਕੀਤੇ ਹੋਏ ਹਨ।

ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ

8 ਲੋਕਾਂ ਦੇ ਬਿਆਨਾਂ ’ਤੇ ਦਰਜ ਹੋਈਆਂ ਐੱਫ. ਆਈ. ਆਰਜ਼
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਗਣੇਸ਼ ਕੁਮਾਰ ਨਿਵਾਸੀ ਨਿਊ ਸੰਤੋਖਪੁਰਾ ਨੇ ਕਿਹਾ ਕਿ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਨੇ ਕੰਪਨੀ ਵਿਚ ਨਿਵੇਸ਼ ਕਰਵਾ ਕੇ ਉਸ ਨਾਲ 33 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਰਾਮ ਨਾਰਾਇਣ ਨੇ 36 ਹਜ਼ਾਰ ਦੀ ਠੱਗੀ ਦਾ ਦੋਸ਼ ਲਾਇਆ ਹੈ। ਅਮਰਜੀਤ ਸਿੰਘ ਨਿਵਾਸੀ ਸੋਢਲ ਨੇ 3 ਲੱਖ, ਹਰਵਿੰਦਰ ਸਿੰਘ ਨੇ 4.08 ਲੱਖ, ਸੁਖਵਿੰਦਰ ਸਿੰਘ ਨੇ 4.80 ਲੱਖ, ਰਾਹੁਲ ਸ਼ਰਮਾ ਨੇ 4.60 ਲੱਖ, ਧਰਮਪਾਲ ਨਿਵਾਸੀ ਸ਼ਸ਼ੀ ਨਗਰ ਨੇ 24 ਹਜ਼ਾਰ ਅਤੇ ਸੰਜੇ ਗਾਂਧੀ ਨਗਰ ਦੇ ਸੀਤਾ ਰਾਮ ਨੇ 4.37 ਲੱਖ ਰੁਪਏ ਦਾ ਫਰਾਡ ਕਰਨ ਦਾ ਦੋਸ਼ ਲਾਇਆ ਹੈ।

ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri