ਕਰੋੜਾਂ ਦੀ ਠੱਗੀ ਕਰਨ ਵਾਲੇ ਰਣਜੀਤ ਸਿੰਘ ਬਾਰੇ ਸਾਹਮਣੇ ਆਈ ਇਕ ਹੋਰ ਗੱਲ

08/19/2020 4:01:37 PM

ਜਲੰਧਰ (ਜ. ਬ.)— ਕਰੋੜਾਂ ਰੁਪਏ ਦੇ ਫਰਾਡ ਦੇ ਮਾਮਲੇ 'ਚ ਜਲੰਧਰ ਪੁਲਸ ਇੰਨੀ ਨਾਕਾਮ ਸਾਬਤ ਹੋ ਰਹੀ ਹੈ ਕਿ ਉਸ ਕੋਲ ਰਿਮਾਂਡ 'ਤੇ ਲਏ ਰਣਜੀਤ ਸਿੰਘ ਦੀ ਪ੍ਰਾਪਰਟੀ ਦੀ ਡਿਟੇਲ ਹੀ ਨਹੀਂ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਰਣਜੀਤ ਸਿੰਘ ਦੇ 4 ਫਲੈਟ ਹਨ ਪਰ ਪੁਲਸ ਕੋਲ ਸਿਰਫ ਉਸ ਦੇ ਸ਼ਿਵ ਵਿਹਾਰ ਵਾਲੇ ਘਰ ਦੀ ਹੀ ਜਾਣਕਾਰੀ ਹੈ। ਉਕਤ ਘਰ 2004 ਵਿਚ ਬਣਾਇਆ ਗਿਆ ਸੀ ਅਤੇ ਉਹ ਰਣਜੀਤ ਸਿੰਘ ਦੇ ਪਿਤਾ ਦੇ ਨਾਂ 'ਤੇ ਹੈ। ਪੁਲਸ ਦੀ ਲਾਪ੍ਰਵਾਹੀ ਕਾਰਨ ਕੰਪਨੀ ਵੱਲੋਂ ਠੱਗੇ ਗਏ ਸੈਂਕੜੇ ਨਿਵੇਸ਼ਕਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ ਕਿਉਂਕਿ ਥਾਣਾ ਨੰਬਰ 7 ਦੀ ਪੁਲਸ ਇਸ ਕੇਸ ਸਬੰਧੀ ਲਾਪ੍ਰਵਾਹੀ ਵਰਤ ਰਹੀ ਹੈ। ਦੂਜੇ ਪਾਸੇ ਇਸ ਮਾਮਲੇ 'ਚ ਹੁਣ ਸਿਆਸੀ ਦਬਾਅ ਪੈਣਾ ਵੀ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚੋਂ ਫਿਰ ਵੱਡੀ ਗਿਣਤੀ 'ਚ ਕੋਰੋਨਾ ਦੇ ਮਿਲੇ ਨਵੇਂ ਮਾਮਲੇ, ਇਕ ਦੀ ਮੌਤ

ਸੂਤਰਾਂ ਦੀ ਮੰਨੀਏ ਤਾਂ ਇਸ ਕੇਸ 'ਚ ਫਰਾਰ ਦੋਸ਼ੀ ਅਤੇ ਕੰਪਨੀ ਦਾ ਸੀ. ਈ. ਓ. ਗੁਰਮਿੰਦਰ ਸਿੰਘ ਨਿਵਾਸੀ ਕਪੂਰਥਲਾ ਦਾ ਭਰਾ ਕੌਂਸਲਰ ਹੈ, ਜਿਸ ਕਾਰਣ ਉਸ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਹਾਲਾਂਕਿ ਪੁਲਸ ਦਾਅਵਾ ਕਰ ਰਹੀ ਹੈ ਕਿ ਗੁਰਮਿੰਦਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਹੈ ਪਰ ਉਹ ਫਰਾਰ ਹੈ। ਸੂਤਰਾਂ ਦਾ ਕਹਿਣਾ ਹੈ ਕਿ ਗੁਰਮਿੰਦਰ ਦੇ ਪਿਤਾ ਵੀ ਸਿਆਸਤਦਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਸਕੂਲ ਵੀ ਹਨ ਤੇ ਕਈ ਏਕੜ ਜ਼ਮੀਨ ਵੀ ਹੈ। ਗੁਰਮਿੰਦਰ ਦੀ ਗ੍ਰਿਫਤਾਰੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕੇਸ 'ਚ ਫਰਾਰ ਚੱਲ ਰਹੇ ਮੈਨੇਜਮੈਂਟ ਮੈਂਬਰਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਕੰਪਨੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਦੇ ਹਾਈਵੇ 'ਤੇ ਸਥਿਤ ਸਕਾਈਗਾਰਡਨ 'ਚ ਹੀ 2 ਫਲੈਟ ਹਨ, ਜਦਕਿ 2 ਫਲੈਟ ਹੋਰ ਸਥਾਨਾਂ 'ਤੇ ਵੀ ਹਨ। ਬੁੱਧਵਾਰ ਨੂੰ 2 ਦਿਨ ਦਾ ਰਿਮਾਂਡ ਖਤਮ ਹੋਣ 'ਤੇ ਪੁਲਸ ਰਣਜੀਤ ਸਿੰਘ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰੇਗੀ। ਗਗਨਦੀਪ ਦੀ ਤਰਜ਼ 'ਤੇ ਪੁਲਸ ਦੁਬਾਰਾ ਰਣਜੀਤ ਸਿੰਘ ਦਾ ਰਿਮਾਂਡ ਹਾਸਲ ਕਰ ਸਕਦੀ ਹੈ। ਜਦੋਂ ਤੋਂ ਇਹ ਕਰੋੜਾਂ ਰੁਪਏ ਦੇ ਫਰਾਡ ਦਾ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਪੁਲਸ ਇਸ ਦੀ ਜਾਂਚ ਵਿਚ ਕਾਫ਼ੀ ਢਿੱਲ ਵਰਤ ਰਹੀ ਹੈ।

ਇਹ ਵੀ ਪੜ੍ਹੋ:  ਬੀਮਾਰੀ ਤੇ ਗਰੀਬੀ ਨੇ ਪਤੀ-ਪਤਨੀ ਨੂੰ ਮਰਨ ਲਈ ਕੀਤਾ ਮਜਬੂਰ, ਦੋਹਾਂ ਨੇ ਨਿਗਲਿਆ ਜ਼ਹਿਰ

ਪੀੜਤਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਭੇਜੀ ਚਿੱਠੀ, ਵੱਡੇ ਪੱਧਰ 'ਤੇ ਜਾਂਚ ਦੀ ਕੀਤੀ ਮੰਗ
ਇਸ ਕੇਸ 'ਚ ਪੀੜਤਾਂ ਨੇ ਜਲੰਧਰ ਪੁਲਸ ਦੀ ਜਾਂਚ ਨੂੰ ਸ਼ੱਕੀ ਦੱਸਦਿਆਂ ਇਹ ਮਾਮਲਾ ਹੁਣ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਮੰਗਲਵਾਰ ਨੂੰ ਇਸ ਮਾਮਲੇ ਦੀ ਡਿਟੇਲ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ ਹੈ। ਨਿਵੇਸ਼ਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜਲੰਧਰ ਪੁਲਸ ਵੱਲੋਂ ਉਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਇਹ ਵੀ ਸ਼ੱਕ ਜਤਾਇਆ ਕਿ ਜਲੰਧਰ ਪੁਲਸ ਹੁਣ ਉਨ੍ਹਾਂ 'ਤੇ ਉਲਟਾ ਕੇਸ ਦਰਜ ਕਰਕੇ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਦਬਾਉਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ। ਜੇਕਰ ਪੁਲਸ ਪੀੜਤਾਂ 'ਤੇ ਕੇਸ ਦਰਜ ਕਰਦੀ ਹੈ ਤਾਂ ਕਿਤੇ ਨਾ ਕਿਤੇ ਉਹ ਇਸ ਮਾਮਲੇ ਵਿਚ ਦੋਸ਼ੀ ਧਿਰ ਦੀ ਮਦਦ ਕਰਨ ਦਾ ਕੰਮ ਵੀ ਕਰੇਗੀ। ਇਹੀ ਕਾਰਨ ਹੈ ਕਿ ਪੀੜਤ ਇਸ ਕੇਸ ਨੂੰ ਘੱਟ ਤੋਂ ਘੱਟ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਟਰਾਂਸਫਰ ਕਰਨ ਦੀ ਮੰਗ ਕਰ ਚੁੱਕੇ ਹਨ।
ਇਹ ਵੀ ਪੜ੍ਹੋ​​​​​​​:  ਹਰਿਆਣਾ ਤੋਂ ਬਾਅਦ ਦਿੱਲੀ ਤੇ ਪੰਜਾਬ ਕਮੇਟੀਆਂ 'ਤੇ ਫਤਿਹ ਸਾਡਾ ਮੁੱਖ ਮਕਸਦ : ਭਾਈ ਦਾਦੂਵਾਲ

ਇਹ ਵੀ ਪੜ੍ਹੋ​​​​​​​:  ਜ਼ਿਲ੍ਹਾ ਕਪੂਰਥਲਾ ''ਚ DSP ਸਣੇ 14 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਮਚੀ ਹਫੜਾ-ਦਫੜੀ

shivani attri

This news is Content Editor shivani attri