ਕਰੋੜਾਂ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕਾਂ ਬਾਰੇ ਸਾਹਮਣੇ ਆਈਆਂ ਇਹ ਖਾਸ ਗੱਲਾਂ

07/30/2020 10:54:27 PM

ਜਲੰਧਰ (ਵਰੁਣ)— ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ. ਐੱਲ. ਐੱਸ. ਵਿਜ਼੍ਹ ਪਾਵਰ ਕੰਪਨੀ ਦੀ ਮੈਂਬਰ ਸ਼ੀਲਾ ਦੇਵੀ ਨੇ ਕੰਪਨੀ 'ਚ 30 ਹਜ਼ਾਰ ਨਿਵੇਸ਼ਕ ਜੋੜ ਦਿੱਤੇ ਸਨ ਅਤੇ ਇਸ ਦੇ ਚਲਦਿਆਂ ਕੰਪਨੀ ਦੇ ਮਾਲਕਾਂ ਨੇ ਉਸ ਨੂੰ ਮੈਨੇਜਮੈਂਟ ਪਾਰਟਨਰ ਬਣਾ ਦਿੱਤਾ ਸੀ। ਇਸ ਦੇ ਬਾਅਦ ਸ਼ੀਲਾ ਦੇਵੀ ਹੀ ਜ਼ਿਆਦਾਤਰ ਨਿਵੇਸ਼ਕਾਂ ਨਾਲ ਸਿੱਧਾ ਸੰਪਰਕ 'ਚ ਰਹਿੰਦੀ ਸੀ। ਠੱਗੀ ਲਈ ਕੰਪਨੀ ਦੇ ਮਾਲਕ ਸ਼ੀਲਾ ਨੂੰ ਮੋਟੀਵੇਸ਼ਨ ਦੇ ਤੌਰ 'ਤੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਸਨ ਕਿਉਂਕਿ ਜਾਣਦੇ ਸਨ ਕਿ ਜਦੋਂ ਇਕ ਗਰੀਬ ਪਰਿਵਾਰ ਦੀ ਮਹਿਲਾ ਨੂੰ ਲਗਜ਼ਰੀ ਗੱਡੀਆਂ ਦੇ ਨਾਲ ਵੇਖਣਗੇ ਤਾਂ ਜ਼ਰੂਰ ਹੀ ਉਨ੍ਹਾਂ ਦੀਆਂ ਅੱਖਾਂ ਦੇ ਪਿੱਛੇ ਲੁਕੇ ਧੋਖੇ ਨੂੰ ਨਹੀਂ ਵੇਖ ਸਕਣਗੀਆਂ। ਜ਼ਿਆਦਾਤਰ ਮੌਕਿਆਂ 'ਤੇ ਸੀਲਾ ਵੱਲੋਂ ਮੋਟੀਵੇਸ਼ਨ ਸਪੀਚ ਵੀ ਦਿੱਤੀ ਜਾਂਦੀ ਸੀ ਅਤੇ ਕਈ ਲੋਕਾਂ ਨੂੰ ਵ੍ਹਿਜ਼ ਪਾਵਰ 'ਚ ਇਨਵੈਸਟ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਅਤੇ ਕੰਪਨੀ ਦੇ ਮਾਲਕਾਂ ਦੇ ਸਿਰ 'ਤੇ ਹੀ ਸ਼ੀਲਾ ਨੇ ਕਈ ਲੋਕਾਂ ਨੂੰ ਵੱਡੇ ਸੁਫ਼ਨੇ ਵਿਖਾ ਕੇ ਕੰਪਨੀ ਨਾਲ ਜੋੜ ਲਿਆ ਸੀ। ਸ਼ੀਲਾ ਕਈ ਮੌਕਿਆਂ 'ਤੇ ਲਗਜ਼ਰੀ ਕਾਰਾਂ ਨੂੰ ਸ਼ੋਅਰੂਮ 'ਚ ਖਰੀਦਣ ਦੀਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਸਣੇ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ

PunjabKesari

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਲਗਜ਼ੀ ਕਾਰਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਪਿੱਛੇ ਵੀ ਕੰਪਨੀ ਦੇ ਮਾਲਕਾਂ ਦਾ ਹੱਥ ਸੀ। ਉਹ ਮਿਡਲ ਕਲਾਸ ਲੋਕਾਂ ਦੀ ਨਬਜ਼ ਨੂੰ ਟਾਰਗੈਟ ਕਰਦੇ ਸਨ ਅਤੇ ਜਾਣਦੇ ਸਨ ਕਿ ਲਗਜ਼ਰੀ ਕਾਰਾਂ ਨੂੰ ਵਿਖਾ ਕੇ ਉਨ੍ਹਾਂ ਨੂੰ ਜਲਦੀ ਹੀ ਝਾਂਸੇ 'ਚ ਲਿਆਂਦਾ ਜਾ ਸਕਦਾ ਹੈ। ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਮੁਲਜ਼ਮ ਗਗਨਦੀਪ ਦਾ ਰਿਮਾਂਡ ਖਤਮ ਹੋ ਰਿਹਾ ਹੈ। ਪੁਲਸ ਮੁਲਜ਼ਮ ਦਾ ਫਿਰ ਤੋਂ ਰਿਮਾਂਡ ਹਾਸਲ ਕਰੇਗੀ ਕਿਉਂਕਿ ਇਨਵੈਸਟੀਗੇਸ਼ਨ 'ਚ ਅਜੇ ਵੀ ਕਾਫੀ ਤੱਥ ਸਾਹਮਣੇ ਆਉਣੇ ਬਾਕੀ ਹਨ। ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਲੈਪਟਾਪ ਨੂੰ ਸਾਈਬਰ ਕ੍ਰਾਈਮ ਦੀ ਟੀਮ ਖੰਗਾਲ ਰਹੀ ਹੈ। ਲੈਪਟਾਪ 'ਚ ਕਾਫ਼ੀ ਡਾਟਾ ਹੈ ਇਸ ਲਈ ਦਸਤਾਵੇਜ਼ ਖੰਗਾਲਣ 'ਚ ਸਮਾਂ ਲੱਗੇਗਾ। ਪੁਲਸ ਨੂੰ ਪੂਰੀ ਉਮੀਦ ਹੈ ਕਿ ਲੈਪਟਾਪ 'ਚ ਮੁਲਜ਼ਮਾਂ ਖ਼ਿਲਾਫ਼ ਅਹਿਮ ਸਬੂਤ ਮਿਲਣਗੇ।

ਇਹ ਵੀ ਪੜ੍ਹੋ: ਰੂਪਨਗਰ: ਵੱਡੀ ਵਾਰਦਾਤ ਕਰਨ ਦੀ ਤਿਆਰੀ 'ਚ ਸੀ ਲੁਟੇਰਾ ਗਿਰੋਹ, ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ

ਉਥੇ ਹੀ ਪੁਲਸ ਨੇ ਬੀਤੇ ਦਿਨ ਵੀ ਪੀ. ਪੀ. ਆਰ. ਮਾਲ ਸਥਿਤ ਮੁਲਜ਼ਮਾਂ ਦੇ ਦਫ਼ਤਰ ਤੋਂ ਕੁਝ ਦਸਤਾਵੇਜ਼ ਆਪਣੇ ਕਬਜ਼ੇ 'ਚ ਲਏ ਹਨ। ਪੁਲਸ ਉਕਤ ਦਸਤਾਵੇਜ਼ਾਂ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।ਇਥੇ ਦੱਸਣਯੋਗ ਹੈ ਕਿ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਇਹ ਮਾਲਕ ਕਰੋੜਾਂ ਰੁਪਏ ਦਾ ਫਰਾਡ ਕਰਕੇ ਫਰਾਰ ਹੋ ਗਏ ਸਨ। ਇਸ ਕੰਪਨੀ 'ਚ ਇਕ ਲੱਖ ਦੇ ਕਰੀਬ ਲੋਕਾਂ ਨੇ ਆਪਣਾ ਪੈਸਾ ਨਿਵੇਸ਼ ਕੀਤਾ ਸੀ। ਇਹ ਕੰਪਨੀ ਗੋਲਡ ਕਿੱਟੀ ਦੇ ਨਾਂ 'ਤੇ ਵੀ ਲੋਕਾਂ ਨੂੰ ਲਾਲਚ ਦੇ ਕੇ ਕੰਪਨੀ 'ਚ ਪੈਸੇ ਲਗਵਾਉਂਦੇ ਸਨ ਜਦਕਿ ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ 'ਚ ਵੀ ਇਸ ਕੰਪਨੀ ਦੀਆਂ ਬਰਾਂਚਾਂ ਹਨ। ਥਾਣਾ ਨੰਬਰ 7 'ਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜਲੰਧਰ ਹਾਈਟਸ-2 ਅਤੇ ਸ਼ੀਲਾ ਦੇਵੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਸੀ।

ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

PunjabKesari

ਇਸ ਕੇਸ ਨੂੰ ਥਾਣਾ ਨੰਬਰ 7 ਤੋਂ ਟਰਾਂਸਫਰ ਕਰਕੇ ਸਾਈਬਰ ਕ੍ਰਾਈਮ ਸੈੱਲ ਦੀ ਟਰਾਂਸਫਰ ਕਰਨ ਦੀ ਵੀ ਮੰਗ ਉੱਠ ਚੁੱਕੀ ਹੈ ਜਦਕਿ ਹਾਲ ਹੀ 'ਚ ਇਹ ਮਾਮਲਾ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ., ਈ. ਡੀ. ਅਤੇ ਵਿਜੀਲੈਂਸ ਤੱਕ ਵੀ ਈ-ਮੇਲ ਜ਼ਰੀਏ ਪਹੁੰਚਾਇਆ ਗਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਫਰਾਰ ਚੱਲ ਰਹੇ ਤਿੰਨੋਂ ਮੁਲਜ਼ਮਾਂ 'ਚੋਂ ਰਣਜੀਤ ਸਿੰਘ ਅਤੇ ਗਗਨਦੀਪ ਨੇ ਆਤਮ-ਸਮਰਪਣ ਕਰ ਦਿੱਤਾ ਸੀ। ਗਗਨਦੀਪ ਸਿੰਘ ਇਸ ਸਮੇਂ ਪੁਲਸ ਦੀ ਹਿਰਾਸਤ 'ਚ ਹੈ ਅਤੇ ਉਸ ਤੋਂ ਪੁੱਛਗਿੱਛ ਚੱਲ ਰਹੀ ਹੈ, ਉਥੇ ਹੀ ਰਣਜੀਤ ਸਿੰਘ ਦੇ ਕੋਰੋਨਾ ਦੀ ਚਪੇਟ 'ਚ ਆਉਣ ਕਰਕੇ ਉਸ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਉਸ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪੁਲਸ ਉਸ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰੇਗੀ। ਉਥੇ ਹੀ ਇਸ ਮਾਮਲੇ 'ਚ ਮੁਲਜ਼ਮ ਗੁਰਮਿੰਦਰ ਸਿੰਘ, ਸ਼ੀਲਾ ਅਤੇ ਹਾਲ ਹੀ 'ਚ ਨਾਮਜ਼ਦ ਕੀਤੇ ਗਏ 2 ਮੁਲਜ਼ਮ ਫਰਾਰ ਹਨ।

ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ

ਕਈ ਹੋਰ ਮੁਲਜ਼ਮ ਵੀ ਜਲਦ ਹੋ ਸਕਦੇ ਹਨ ਨਾਮਜ਼ਦ
ਸੂਤਰਾਂ ਦੀ ਮੰਨੀਏ ਤਾਂ ਠੱਗੀ ਦੇ ਮਾਮਲੇ 'ਚ ਕਈ ਹੋਰ ਮੁਲਜ਼ਮ ਵੀ ਜਲਦੀ ਨਾਮਜ਼ਦ ਕੀਤੇ ਜਾ ਸਕਦੇ ਹਨ। ਪੁਲਸ ਦੀ ਅਗਲੀ ਕਾਰਵਾਈ ਲੈਪਟਾਪ ਅਤੇ ਦਫ਼ਤਰ ਤੋਂ ਕਬਜ਼ੇ 'ਚ ਲਏ ਗਏ ਦਸਤਾਵੇਜ਼ਾਂ ਦੇ ਖੁਲਾਸੇ ਬਾਅਦ 'ਚ ਹੋਣਗੇ। ਉਥੇ ਹੀ ਬੀਤੇ ਦਿਨ ਪੁਲਸ ਨੇ ਠੱਗੀ ਦੇ ਮਾਮਲੇ 'ਚ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ। ਪੁਲਸ ਦਾ ਕਹਿਣਾ ਸੀ ਕਿ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਬਿਨਾਂ ਕੋਈ ਦਬਾਅ ਦੇ ਕਾਰਵਾਈ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਕਈ ਮੁੱਖ ਏਜੰਟਾਂ ਨੂੰ ਕੰਪਨੀ ਵੱਲੋਂ ਸਲਾਨਾ ਲੱਖਾਂ ਦੇ ਪੈਕੇਜ ਦਿੱਤੇ ਜਾਂਦੇ ਸਨ, ਜੋ ਕਿਸੇ ਮਲਟੀ ਨੈਸ਼ਨਲ ਕੰਪਨੀ ਦੇ ਪੈਕੇਜ ਤੋਂ ਘੱਟ ਨਹੀਂ ਸਨ। ਇਨ੍ਹਾਂ ਏਜੰਟਾਂ ਨੂੰ ਠੱਗੀ ਦੀ ਮੰਸ਼ਾ ਦਾ ਪਹਿਲਾਂ ਤੋਂ ਹੀ ਸ਼ੱਕ ਸੀ। ਇਨ੍ਹਾਂ ਏਜੰਟਾਂ ਤੱਕ ਪੁਲਸ ਦੇ ਹੱਥ ਪਹੁੰਚਣ ਤੋਂ ਬਾਅਦ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਮਾਰ, 2 ਮਰੀਜ਼ਾਂ ਦੀ ਗਈ ਜਾਨ, 63 ਨਵੇਂ ਮਾਮਲਿਆਂ ਦੀ ਪੁਸ਼ਟੀ


shivani attri

Content Editor

Related News