ਨੂੰਹ-ਪੁੱਤ ਨੇ ਬਜ਼ੁਰਗ ਮਾਂ ''ਤੇ ਢਾਹਿਆ ਤਸ਼ੱਦਦ, ਬੇਬੇ ਨੇ ਰੋਂਦਿਆਂ ਸੁਣਾਈ ਦੁੱਖ ਭਰੀ ਕਹਾਣੀ (ਵੀਡੀਓ)

07/30/2021 6:24:41 PM

ਨਾਭਾ (ਰਾਹੁਲ) : ਮਾਂ ਦਾ ਰੁਤਬਾ ਸਭ ਤੋਂ ਉੱਚਾ ਰੁਤਬਾ ਮੰਨਿਆ ਜਾਂਦਾ ਹੈ ਪਰ ਕਲਯੁਗ ਦੇ ਇਸ ਜ਼ਮਾਨੇ 'ਚ ਕਈ ਨੂੰਹਾਂ-ਪੁੱਤਾਂ ਵੱਲੋਂ ਮਾਂ ਦੀ ਜ਼ਰਾ ਜਿੰਨੀ ਵੀ ਕਦਰ ਨਹੀਂ ਕੀਤੀ ਜਾ ਰਹੀ। ਇਸ ਦੀ ਤਾਜ਼ਾ ਮਿਸਾਲ ਨਾਭਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਦੇਖਣ ਨੂੰ ਮਿਲੀ। ਇੱਥੇ ਬਜ਼ੁਰਗ ਬੇਬੇ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ 'ਤੇ ਉਸ ਉੱਪਰ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਗਏ ਹਨ।

ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਉਡੀਕ ਖ਼ਤਮ, ਪੰਜਾਬ ਬੋਰਡ ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ

ਬਜ਼ੁਰਗ ਬੇਬੇ ਸਵਰਣ ਕੌਰ ਨੇ ਕਿਹਾ ਕਿ ਉਸ ਦਾ ਪੁੱਤ ਅਤੇ ਨੂੰਹ ਉਸ ਨੂੰ ਕੁੱਟਦੇ-ਮਾਰਦੇ ਹਨ ਅਤੇ ਕਈ ਵਾਰ ਉਸ ਨੂੰ ਘਰੋਂ ਬਾਹਰ ਕੱਢ ਚੁੱਕੇ ਹਨ। ਬਜ਼ੁਰਗ ਬੇਬੇ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਆਪਣਾ ਨਵਾਂ ਮੀਟਰ ਲਾ ਲਿਆ ਹੈ, ਜਦੋਂ ਕਿ ਬਿੱਲ ਨਾ ਦੇਣ ਕਾਰਨ ਉਸ ਦਾ ਮੀਟਰ ਕੱਟਿਆ ਗਿਆ ਹੈ ਅਤੇ ਉਹ ਇੰਨੀ ਗਰਮੀ 'ਚ ਬੇਹੱਦ ਮੁਸ਼ਕਲ ਨਾਲ ਦਿਨ ਬਤੀਤ ਕਰ ਰਹੀ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਹੋਰਡਿੰਗਸ ਤੋਂ ਗਾਇਬ ਹੋਣ ਲੱਗੀ ਫੋਟੋ, ਹੁਣ ਕੈਪਟਨ ਨੇ ਵਰਤਿਆ ਨਵਾਂ ਫਾਰਮੂਲਾ

ਬਜ਼ੁਰਗ ਬੀਬੀ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਵੱਲੋਂ ਉਸ ਦੀ ਕੋਈ ਵੀ ਰਿਪੋਰਟ ਦਰਜ ਨਹੀਂ ਕੀਤੀ ਗਈ ਅਤੇ ਹੁਣ ਉਸ ਨੂੰ ਉਸ ਵੇਲੇ ਕੁੱਝ ਆਸ ਬੱਝੀ ਹੈ, ਜਦੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਉਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਮੁੰਡੇ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭੈਣ ਨੂੰ ਭੇਜੀ ਵੀਡੀਓ (ਤਸਵੀਰਾਂ)

ਬਜ਼ੁਰਗ ਸਵਰਣ ਕੌਰ ਨੇ ਕਿਹਾ ਕਿ ਪਹਿਲਾਂ ਉਸ ਦੇ ਪਤੀ ਨੂੰ ਕੈਂਸਰ ਸੀ ਅਤੇ ਉਸ ਦੇ ਨੂੰਹ-ਪੁੱਤ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਹੁਣ ਉਸ ਨੂੰ ਵੀ ਕੈਂਸਰ ਹੈ ਅਤੇ ਉਸ ਦੇ ਨੂੰਹ-ਪੁੱਤਰ ਉਸਨੂੰ ਵੀ ਮਾਰਨਾ ਚਾਹੁੰਦੇ ਹਨ। ਬਜ਼ੁਰਗ ਜਨਾਨੀ ਨੇ ਕਿਹਾ ਕਿ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita