ਬੰਦ ਪਈਆਂ ਪੁਰਾਣੀਆਂ ਇਮਾਰਤਾਂ ਨੇੜੇ ਰਹਿਣ ਵਾਲੇ ਲੋਕਾਂ ਲਈ ਖਤਰਾ

08/08/2018 12:06:58 AM

ਗਡ਼੍ਹਸ਼ੰਕਰ,  (ਸ਼ੋਰੀ)-  ਗਡ਼੍ਹਸ਼ੰਕਰ ਸ਼ਹਿਰ ਵਿਚ ਮੁਗਲ ਸ਼ਾਸਨ ਕਾਲ ਦੀਆਂ ਇਮਾਰਤਾਂ ਅੱਜ ਵੀ ਬਰਕਰਾਰ ਹਨ। ਇਨ੍ਹਾਂ ਵਿਚੋਂ ਕਈ ਅਜਿਹੀਆਂ ਹਨ, ਜੋ ਕਿ ਕਈ ਸਾਲਾਂ ਤੋਂ ਬੰਦ ਪਈਆਂ ਹਨ। ਇਨ੍ਹਾਂ ਇਮਾਰਤਾਂ ਦੇ ਮਾਲਕ ਜਾਂ ਤਾਂ ਸ਼ਹਿਰ ਛੱਡ ਕੇ ਜਾ ਚੁੱਕੇ ਹਨ ਜਾਂ ਫਿਰ   ਉਨ੍ਹਾਂ ਆਪਣਾ ਰੈਣ-ਬਸੇਰਾ ਬਦਲ ਲਿਆ ਹੈ। ਇਸ ਕਾਰਨ ਇਨ੍ਹਾਂ ਇਮਾਰਤਾਂ ਵਿਚ ਪਿੱਪਲ ਅਤੇ ਹੋਰ ਪੌਦੇ ਉੱਗ ਕੇ ਦਰੱਖਤਾਂ ਦਾ ਰੂਪ ਧਾਰ ਚੁੱਕੇ ਹਨ। 
ਇਨ੍ਹਾਂ ਵਿਚ ਵਧੇਰੇ ਇਮਾਰਤਾਂ ਇੰਨੀ ਖ਼ਸਤਾ ਹਾਲਤ ਵਿਚ ਪਹੁੰਚ ਚੁੱਕੀਆਂ ਹਨ ਕਿ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਇਮਾਰਤਾਂ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਦੇ  ਜਾਨ-ਮਾਲ ਨੂੰ ਖਤਰਾ ਬਣਿਆ ਹੋਇਆ ਹੈ। ਲੋਕਾਂ ਦੀ ਮੰਗ ਹੈ ਕਿ ਜਾਂ ਤਾਂ ਉਕਤ ਇਮਾਰਤਾਂ ਦੇ ਮਾਲਕ ਇਨ੍ਹਾਂ ਦਾ ਸਹੀ ਰੱਖ-ਰਖਾਅ ਕਰਨ ਜਾਂ ਫਿਰ ਨਗਰ ਕੌਂਸਲ ਇਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਇਨ੍ਹਾਂ ਅਸੁਰੱਖਿਅਤ ਇਮਾਰਤਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰੇ।