ਦਫ਼ਤਰ ''ਚ ਪੈੱਗ ਲਾਉਣੇ ਐੱਸ. ਡੀ. ਓ. ਨੂੰ ਪਏ ਮਹਿੰਗੇ, ਹੋਇਆ ਸਸਪੈਂਡ

08/14/2018 7:16:51 AM

ਪਟਿਆਲਾ, (ਜ. ਬ.)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੇ 4 ਕਰਮਚਾਰੀਆਂ ਨੂੰ ਦਫ਼ਤਰ ਵਿਚ ਬੈਠ ਕੇ ਪੈੱਗ ਲਾਉਣੇ ਮਹਿੰਗੇ ਪੈ ਗਏ। ਪਾਵਰਕਾਮ ਮੈਨੇਜਮੈਂਟ ਨੇ ਇਕ ਐੈੱਸ. ਡੀ. ਓ. ਸਮੇਤ ਉਕਤ ਕਰਮਚਾਰੀਆਂ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ ਕੁੱਝ ਸਮਾਂ ਪਹਿਲਾਂ ਹੀ ਨਵੀਂ ਬਣਾਈ ਗਈ ਪੂਰਬੀ ਤਕਨੀਕੀ ਸਬ-ਡਵੀਜ਼ਨ ਵਿਚ ਜਦੋਂ ਪਟਿਆਲਾ ਦੇ ਐਕਸੀਅਨ ਨੇ ਚੈਕਿੰਗ ਕੀਤੀ ਤਾਂ ਉਥੇ ਐੈੱਸ. ਡੀ. ਓ. ਇੰਜੀ. ਕੇਵਲ ਕਿਸ਼ਨ ਗੋਇਲ, ਜੂਨੀਅਰ ਇੰਜੀਨੀਅਰ ਭੁਪਿੰਦਰ ਠਾਕੁਰ, ਜੂਨੀਅਰ ਇੰਜੀਨੀਅਰ ਗਰੇਡ-2 ਸੁਰਿੰਦਰ ਸਿੰਘ ਅਤੇ ਲਾਈਨਮੈਨ ਦਵਿੰਦਰ ਸਿੰਘ ਬੈਠੇ ਸ਼ਰਾਬ ਪੀ ਰਹੇ ਸਨ। ਜਦੋਂ ਐਕਸੀਅਨ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਐਕਸੀਅਨ ਨਾਲ ਵੀ ਦੁਰਵਿਵਹਾਰ ਕੀਤਾ। ਐਕਸੀਅਨ ਨੇ ਇਸ ਦੀ ਰਿਪੋਰਟ ਤੁਰੰਤ ਚੀਫ ਇੰਜੀਨੀਅਰ ਦੱਖਣੀ ਇੰਜੀ. ਡੀ. ਪੀ. ਐੈੱਸ. ਗਰੇਵਾਲ ਨੂੰ ਕੀਤੀ।