ਸੁਖਬੀਰ ਵੱਲੋਂ ਜ਼ਿਲਾਵਾਰ ਆਬਜ਼ਰਵਰ ਤੇ ਸਹਾਇਕ ਆਬਜ਼ਰਵਰ ਨਿਯੁਕਤ

07/06/2018 7:38:05 AM

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਅਹਿਮ ਫੈਸਲਾ ਕਰਦੇ ਹੋਏ  ਸੀਨੀਅਰ ਆਗੂਆਂ ਨੂੰ ਜ਼ਿਲਾਵਾਰ ਆਬਜ਼ਰਵਰ ਤੇ ਸਹਾਇਕ ਆਬਜ਼ਰਵਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਿਲਾਵਾਰ ਆਬਜ਼ਰਵਰ ਤੇ ਸਹਾਇਕ ਆਬਜ਼ਰਵਰ ਆਪਣੇ-ਆਪਣੇ ਜ਼ਿਲੇ ਵਿਚ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨਗੇ।
ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਸੀਨੀਅਰ ਆਗੂਆਂ ਨੂੰ ਜ਼ਿਲਾਵਾਰ ਆਬਜ਼ਰਵਰ ਅਤੇ ਸਹਾਇਕ ਆਬਜ਼ਰਵਰ ਲਾਇਆ ਗਿਆ ਹੈ, ਉਨ੍ਹਾਂ ਵਿਚ ਜ਼ਿਲਾ ਜਲੰਧਰ ਲਈ ਮਹੇਸ਼ਇੰਦਰ ਸਿੰਘ ਗਰੇਵਾਲ ਆਬਜ਼ਰਵਰ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਆਬਜ਼ਰਵਰ, ਜ਼ਿਲਾ ਫਰੀਦਕੋਟ ਲਈ ਸੇਵਾ ਸਿੰਘ ਸੇਖਵਾਂ ਆਬਜ਼ਰਵਰ ਅਤੇ ਤੀਰਥ ਸਿੰਘ ਮਾਹਲਾ ਸਹਾਇਕ ਆਬਜ਼ਰਵਰ, ਜ਼ਿਲਾ ਫਾਜ਼ਿਲਕਾ ਲਈ ਜਨਮੇਜਾ ਸਿੰਘ ਸੇਖੋਂ ਆਬਜ਼ਰਵਰ ਤੇ ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਆਬਜ਼ਰਵਰ, ਲੁਧਿਆਣਾ ਸ਼ਹਿਰੀ ਲਈ ਡਾ. ਦਲਜੀਤ ਸਿੰਘ ਚੀਮਾ ਆਬਜ਼ਰਵਰ ਤੇ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਸਹਾਇਕ ਆਬਜ਼ਰਵਰ, ਜ਼ਿਲਾ ਸੰਗਰੂਰ ਲਈ ਸ਼ਰਨਜੀਤ ਸਿੰਘ ਢਿੱਲੋਂ ਆਬਜ਼ਰਵਰ ਤੇ ਐੱਸ. ਆਰ. ਕਲੇਰ ਸਹਾਇਕ ਆਬਜ਼ਰਵਰ, ਜ਼ਿਲਾ ਹੁਸ਼ਿਆਰਪੁਰ ਲਈ ਬਿਕਰਮ ਸਿੰਘ ਮਜੀਠੀਆ ਆਬਜ਼ਰਵਰ ਅਤੇ ਤਨਵੀਰ ਸਿੰਘ ਧਾਲੀਵਾਲ ਸਹਾਇਕ ਆਬਜ਼ਰਵਰ, ਜ਼ਿਲਾ ਪਟਿਆਲਾ ਲਈ ਪਰਮਿੰਦਰ ਸਿੰਘ ਢੀਂਡਸਾ ਆਬਜ਼ਰਵਰ ਅਤੇ ਵਰਦੇਵ ਸਿੰਘ ਮਾਨ ਸਹਾਇਕ ਆਬਜ਼ਰਵਰ, ਜ਼ਿਲਾ ਮੋਹਾਲੀ ਲਈ ਸੁਰਜੀਤ ਸਿੰਘ ਰੱਖੜਾ ਆਬਜ਼ਰਵਰ ਤੇ ਯਾਦਵਿੰਦਰ ਸਿੰਘ ਯਾਦੂ ਸਹਾਇਕ ਆਬਜ਼ਰਵਰ, ਜ਼ਿਲਾ ਪਠਾਨਕੋਟ ਲਈ ਹੀਰਾ ਸਿੰਘ ਗਾਬੜੀਆ ਨੂੰ ਆਬਜ਼ਰਵਰ, ਪੁਲਸ ਜ਼ਿਲਾ ਖੰਨਾ ਲਈ ਬਲਦੇਵ ਸਿੰਘ ਮਾਨ ਆਬਜ਼ਰਵਰ ਅਤੇ ਦਰਬਾਰਾ ਸਿੰਘ ਗੁਰੂ ਸਹਾਇਕ ਆਬਜ਼ਰਵਰ, ਜ਼ਿਲਾ ਅੰਮ੍ਰਿਤਸਰ ਲਈ ਮਨਜਿੰਦਰ ਸਿੰਘ ਸਿਰਸਾ ਆਬਜ਼ਰਵਰ ਤੇ ਸਰਬਜੋਤ ਸਿੰਘ ਸਾਬੀ ਸਹਾਇਕ ਆਬਜ਼ਰਵਰ, ਜ਼ਿਲਾ ਬਰਨਾਲਾ ਲਈ ਮਨਪ੍ਰੀਤ ਸਿੰਘ ਇਯਾਲੀ ਆਬਜ਼ਰਵਰ ਅਤੇ ਰਵੀਕਰਨ ਸਿੰਘ ਕਾਹਲੋਂ ਸਹਾਇਕ ਆਬਜ਼ਰਵਰ, ਜ਼ਿਲਾ ਬਠਿੰਡਾ ਲਈ ਐੱਨ. ਕੇ. ਸ਼ਰਮਾ ਆਬਜ਼ਰਵਰ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਸਹਾਇਕ ਆਬਜ਼ਰਵਰ, ਜ਼ਿਲਾ ਫਤਿਹਗੜ੍ਹ ਸਾਹਿਬ ਲਈ ਜੀਤਮਹਿੰਦਰ ਸਿੰਘ ਸਿੱਧੂ ਆਬਜ਼ਰਵਰ ਅਤੇ ਗੁਰਚਰਨ ਸਿੰਘ ਗਰੇਵਾਲ ਸਹਾਇਕ ਆਬਜ਼ਰਵਰ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਲਈ ਸੋਹਣ ਸਿੰਘ ਠੰਡਲ ਆਬਜ਼ਰਵਰ ਤੇ ਸਰੂਪ ਚੰਦ ਸਿੰਗਲਾ ਸਹਾਇਕ ਆਬਜ਼ਰਵਰ ਜ਼ਿਲਾ ਫਿਰੋਜ਼ਪੁਰ ਲਈ ਵਿਰਸਾ ਸਿੰਘ ਵਲਟੋਹਾ ਆਬਜ਼ਰਵਰ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਹਾਇਕ ਆਬਜ਼ਰਵਰ, ਜ਼ਿਲਾ ਗੁਰਦਾਸਪੁਰ ਲਈ ਹਰਮੀਤ ਸਿੰਘ ਸੰਧੂ ਅਤੇ ਜੋਗਿੰਦਰ ਸਿੰਘ ਜਿੰਦੂ ਸਹਾਇਕ ਆਬਜ਼ਰਵਰ, ਪੁਲਸ ਜ਼ਿਲਾ ਜਗਰਾਉਂ ਲਈ ਇਕਬਾਲ ਸਿੰਘ ਝੁੰੰੰਦਾ ਆਬਜ਼ਰਵਰ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਸਹਾਇਕ ਆਬਜ਼ਰਵਰ, ਜ਼ਿਲਾ ਕਪੂਰਥਲਾ ਲਈ ਗੁਰਪ੍ਰਤਾਪ ਸਿੰਘ ਵਡਾਲਾ ਆਬਜ਼ਰਵਰ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਸਹਾਇਕ ਆਬਜ਼ਰਵਰ, ਜ਼ਿਲਾ ਮਾਨਸਾ ਲਈ ਪ੍ਰਕਾਸ਼ ਚੰਦ ਗਰਗ ਆਬਜ਼ਰਵਰ ਅਤੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਸਹਾਇਕ ਆਬਜ਼ਰਵਰ, ਜ਼ਿਲਾ ਮੋਗਾ ਲਈ ਪਰਮਜੀਤ ਸਿੰਘ ਸਿੱਧਵਾਂ ਆਬਜ਼ਰਵਰ ਅਤੇ ਸ. ਵਿਨਰਜੀਤ ਸਿੰਘ ਗੋਲਡੀ ਸਹਾਇਕ ਆਬਜ਼ਰਵਰ, ਜ਼ਿਲਾ ਰੋਪੜ ਲਈ ਪਵਨ ਕੁਮਾਰ ਟੀਨੂੰ ਆਬਜ਼ਰਵਰ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਸਹਾਇਕ ਆਬਜ਼ਰਵਰ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਲਈ ਸੰਤਾ ਸਿੰਘ ਉਮੈਦਪੁਰ ਆਬਜ਼ਰਵਰ ਅਤੇ ਬਲਦੇਵ ਸਿੰਘ ਖਹਿਰਾ ਸਹਾਇਕ ਆਬਜ਼ਰਵਰ ਤੇ ਜ਼ਿਲਾ ਤਰਨ ਤਾਰਨ ਲਈ ਮਨਤਾਰ ਸਿੰਘ ਬਰਾੜ ਆਬਜ਼ਰਵਰ ਅਤੇ ਮੀਤਪਾਲ ਸਿੰਘ ਦੁੱਗਰੀ ਸਹਾਇਕ ਆਬਜ਼ਰਵਰ ਹੋਣਗੇ।


Related News