ਨਰਸ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਰੁੱਧ ਕੇਸ ਦਰਜ

10/16/2019 9:06:56 PM

ਬਟਾਲਾ,(ਖੋਸਲਾ, ਬਲਬੀਰ, ਜਵਾਹਰ) : ਧਾਰੀਵਾਲ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਨਰਸ ਦਾ ਕੰਮ ਕਰਨ ਵਾਲੀ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਵਿਰੁੱਧ ਥਾਣਾ ਧਾਰੀਵਾਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਧਾਰੀਵਾਲ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਨਰਸ ਵਜੋਂ ਕੰਮ ਕਰਦੀ ਹੈ, ਜਿਥੇ ਕਰਨੈਲ ਮਸੀਹ ਪੁੱਤਰ ਯਕੂਬ ਮਸੀਹ ਵਾਸੀ ਲੁਧਿਆਣਾ ਇਲਾਜ ਲਈ ਦਾਖਲ ਸੀ। ਉਸ ਨੇ ਦੱਸਿਆ ਕਿ ਕਰਨੈਲ ਉਸ ਦੇ ਭਰਾ ਦਾ ਵਾਕਿਫਕਾਰ ਸੀ। ਕਰਨੈਲ ਨੇ ਉਸ ਨੂੰ ਕਿਹਾ ਕਿ ਉਸ ਦਾ ਸਹੁਰੇ ਪਰਿਵਾਰ ਨਾਲ ਜਿਹੜਾ ਕੇਸ ਚੱਲ ਰਿਹਾ ਹੈ, ਉਸ ਦੀ ਕਾਫੀ ਵਾਕਫੀ ਹੈ। ਉਹ ਉਸ ਦਾ ਮਾਮਲਾ ਹੱਲ ਕਰਵਾ ਦੇਵੇਗਾ।

ਪੀੜਤਾ ਨੇ ਦੱਸਿਆ ਕਿ ਉਹ ਕਰਨੈਲ ਦੀਆਂ ਗੱਲਾਂ 'ਚ ਆ ਗਈ ਤੇ 2-9-19 ਨੂੰ ਉਹ ਉਸ ਨਾਲ ਚਲੀ ਗਈ। ਕਰਨੈਲ ਨੇ ਗੁਰਦਾਸਪੁਰ ਸਥਿਤ ਇਕ ਹੋਟਲ 'ਚ 10 ਦਿਨ ਰੱਖ ਕੇ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਫਿਰ ਦਿੱਲੀ, ਜਲੰਧਰ, ਚੰਡੀਗੜ੍ਹ ਆਦਿ ਸ਼ਹਿਰਾਂ 'ਚ ਘੁੰਮਾਉਂਦਾ ਰਿਹਾ। ਪੀੜਤਾ ਜਦ ਗੁਰਦਾਸਪੁਰ ਸਥਿਤ ਅਦਾਲਤ 'ਚ ਆਪਣੇ ਕੇਸ ਦੀ ਤਰੀਕ ਸਬੰਧੀ ਕਰਨੈਲ ਨਾਲ ਵਕੀਲ ਨੂੰ ਮਿਲਣ ਗਈ ਤਾਂ ਕਚਹਿਰੀ ਗੇਟ ਨੇੜੇ ਖੜ੍ਹੇ ਆਪਣੇ ਭਰਾਵਾਂ ਕੋਲ ਕਰਨੈਲ ਨੂੰ ਚਕਮਾ ਦੇ ਕੇ ਚਲੀ ਗਈ। ਥਾਣਾ ਧਾਰੀਵਾਲ ਦੀ ਪੁਲਸ ਨੇ ਪੀੜਤ ਔਰਤ ਜੋ ਧਾਰੀਵਾਲ ਦੇ ਨਜ਼ਦੀਕੀ ਇਕ ਪਿੰਡ 'ਚ ਰਹਿੰਦੀ ਹੈ, ਦੇ ਬਿਆਨਾਂ 'ਤੇ ਕਰਨੈਲ ਮਸੀਹ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News