ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

08/25/2022 7:01:19 PM

ਜਲੰਧਰ (ਵੈੱਬ ਡੈਸਕ, ਸੋਨੂੰ)— ਜਲੰਧਰ ਦੇ ਗ੍ਰੀਨ ਮਾਡਲ ਟਾਊਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਗ੍ਰੀਨ ਮਾਡਲ ’ਚ ਸੰਘਾ ਚੌਂਕ ਨੇੜੇ ਸਥਿਤ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੀ ਇਕ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਕ ਨਰਸ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੀ ਖ਼ਬਰ ਵੀ ਮਿਲੀ ਹੈ। ਦੋਵੇਂ ਨਰਸਾਂ ’ਤੇ ਹਸਪਤਾਲ ਦੇ ਹੋਸਟਲ ਦੀ ਛੱਤ ’ਤੇ ਹਮਲਾ ਕੀਤਾ ਗਿਆ ਹੈ। ਜ਼ਖ਼ਮੀ ਨਰਸ ਨੂੰ ਘਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਥੇ ਹੀ ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


ਮਿਲੀ ਜਾਣਕਾਰੀ ਮੁਤਾਬਕ ਤੜਕਸਾਰ ਸੰਘਾ ਚੌਂਕ ਨੇੜੇ ਸਥਿਤ ਨਿੱਜੀ ਹਸਪਤਾਲ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ’ਚ ਹੀ ਬਣੇ ਹੋਸਟਲ ਦੀ ਛੱਤ ’ਤੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਇਥੇ ਕੁਝ ਅਣਪਛਾਤੇ ਲੋਕਾਂ ਨੇ ਦੋਵੇਂ ਨਰਸਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਬਲਜਿੰਦਰ ਕੌਰ ਵਾਸੀ ਬਿਆਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਫਗਵਾੜਾ ਦੀ ਰਹਿਣ ਵਾਲੀ ਜੋਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦੇ 6 ਮਹੀਨੇ ਪੂਰੇ, ਹੁਣ ਫ਼ੌਜ ’ਚ ਭਰਤੀ ਲਈ ਲਾਊਡ ਸਪੀਕਰ ’ਤੇ ਹੁੰਦੀ ਹੈ ਮੁਨਾਦੀ

ਹਸਪਤਾਲ ’ਚ ਤਾਇਨਾਤ ਇਕ ਨਰਸ ਨੇ ਦੱਸਿਆ ਕਿ ਬੀਤੇ ਦਿਨ ਜੋਤੀ ਦੀ ਸਿਹਤ ਠੀਕ ਨਹੀਂ ਸੀ, ਇਸ ਲਈ ਉਹ ਕੰਮ ਲਈ ਹੇਠਾਂ ਨਹੀਂ ਆਈ। ਦੇਰ ਰਾਤ ਦੋ ਵਜੇ ਦੇ ਕਰੀਬ ਜਦੋਂ ਦੂਜੀ ਨਰਸ ਉੱਪਰ ਗਈ ਤਾਂ ਉਸ ਨੇ ਜਾ ਕੇ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਜੋਤੀ ਅਤੇ ਬਲਜਿੰਦਰ ਦੋਵੇਂ ਖ਼ੂਨ ਨਾਲ ਲਥਪਥ ਪਈਆਂ ਸਨ। ਹਸਪਤਾਲ ਸਟਾਫ਼ ਵੱਲੋਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਜ਼ਖ਼ਮੀਆਂ ਹਸਪਤਾਲ ਲਿਜਾਇਆ ਗਿਆ। ਇਥੇ ਡਾਕਟਰਾਂ ਵੱਲੋਂ ਬਲਜਿੰਦਰ ਨੂੰ ਮਿ੍ਰਤਕ ਐਲਾਨ ਦਿੱਤਾ। ਉਥੇ ਹੀ ਜੋਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri