ਐੱਨ. ਆਰ. ਆਈ. ਨੇ ਲਗਾਈ ਪਤਨੀ ਤੋਂ ਬਚਾਉਣ ਦੀ ਗੁਹਾਰ!

01/21/2019 7:06:20 PM

ਅੰਮ੍ਰਿਤਸਰ (ਸੁਮਿਤ) : ਅਮਰੀਕਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਮਾਨ ਨੇ ਅੰਮ੍ਰਿਤਸਰ 'ਚ ਰਹਿਣ ਵਾਲੀ ਆਪਣੀ ਪਤਰਨੀ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਪੇਸ਼ੇ ਵਜੋਂ ਡਾਕਟਰ ਰਾਜਵਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਵਿਆਹ 2009 ਵਿਚ ਅੰਮ੍ਰਿਤਸਰ ਦੀ ਮਨਮੀਤਪਾਲ ਕੌਰ ਨਾਲ ਹੋਇਆ ਸੀ। ਇਹ ਦੋਵਾਂ ਦਾ ਦੂਸਰਾ ਵਿਆਹ ਸੀ। ਐੱਨ. ਆਰ. ਆਈ. ਰਾਜਵਿੰਦਰ ਸਿੰਘ ਨੇ ਕਿਹਾ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਪਤਨੀ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਜਾਇਦਾਦ 'ਚੋਂ ਹਿੱਸੇ ਦੀ ਮੰਗ ਕਰਨ ਲੱਗੀ ਤੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਥੋਂ ਤਕ ਕਿ ਉਸ ਨੇ ਆਪਣੇ 11 ਸਾਲਾ ਬੱਚੇ 'ਤੇ ਵੀ ਛੇੜਛਾੜ ਦੇ ਦੋਸ਼ ਲਗਾ ਦਿੱਤੇ। ਇਸ ਦੌਰਾਨ ਜਦੋਂ ਉਹ ਅਮਰੀਕਾ ਚਲਾ ਗਿਆ ਤਾਂ ਪਤਨੀ ਨੇ ਉਸ ਖਿਲਾਫ ਦਾਜ ਦਹੇਜ ਦਾ ਮਾਮਲਾ ਦਰਜ ਕਰਵਾ ਦਿੱਤਾ। ਐੱਨ. ਆਰ. ਆਈ. ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਕਤ ਲੜਕੀ ਵੱਡਾ ਘਰਾਂ ਦੇ ਲੋਕਾਂ ਨੂੰ ਜਾਲ 'ਚ ਫਸਾ ਕੇ ਉਨ੍ਹਾਂ ਨੂੰ ਲੁੱਟਦੀ ਹੈ ਅਤੇ ਇਸ ਦੇ ਕਈ ਲੋਕਾਂ ਨਾਲ ਸੰਬੰਧ ਹਨ। 

ਰਾਜਵਿੰਦਰ ਸਿੰਘ ਨੇ ਕਿਹਾ ਕਿ ਦਾਜ ਦਹੇਜ ਦੇ ਮਾਮਲੇ ਵਿਚ ਉਸ ਨੂੰ ਅਦਾਲਤ ਬਰੀ ਕਰ ਚੁੱਕੀ ਹੈ ਪਰ ਬਾਵਜੂਦ ਇਸ ਦੇ ਅਗਲੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਐੱਨ. ਆਰ. ਆਈ. ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵੀ ਲਗਾਏ ਹਨ। ਰਾਜਵਿੰਦਰ ਸਿੰਘ ਨੇ ਇਸ ਮਾਮਲੇ ਵਿਚ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਉਧਰ ਮਨਮੀਤ ਕੌਰ ਦਾ ਕਹਿਣਾ ਹੈ ਕਿ ਉਸ 'ਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਜਦਕਿ ਰਾਜਵਿੰਦਰ ਉਸ ਨੂੰ ਖੁਦ ਹੀ ਛੱਡ ਕੇ ਅਮਰੀਕਾ ਚਲੇ ਗਿਆ ਸੀ। ਮਨਮੀਤ ਨੇ ਕਿਹਾ ਕਿ ਉਸ ਨੇ ਇਨਸਾਫ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਅਦਾਲਤ ਵਲੋਂ ਉਸ ਨੂੰ ਪੂਰਾ ਇਨਸਾਫ ਮਿਲੇਗਾ।

Gurminder Singh

This news is Content Editor Gurminder Singh