ਐਨ.ਆਰ.ਆਈ. ਲਾੜਿਆਂ ਤੋਂ ਦੁਖੀ ਕੁੜੀਆਂ ਨੇ ਭਗਵੰਤ ਮਾਨ ਕੋਲ ਫਰੋਲੇ ਦੁੱਖ

12/15/2018 4:29:38 PM

ਸੰਗਰੂਰ (ਪ੍ਰਿੰਸ)— ਪੰਜਾਬ 'ਚ ਐਨ.ਆਈ. ਲਾੜਿਆਂ ਤੋਂ ਪਰੇਸ਼ਾਨ ਕੁੜੀਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਜ਼ਿਆਦਾਤਰ ਐਨ.ਆਰ.ਆਈ. ਪੰਜਾਬ ਆ ਕੇ ਕੁੜੀਆਂ ਨਾਲ ਵਿਆਹ ਕਰਵਾ ਕੇ ਵਾਪਸ ਵਿਦੇਸ਼ ਚਲੇ ਜਾਂਦੇ ਹਨ। ਜਿਸ ਦੇ ਬਾਅਦ ਉਹ ਵਾਪਸ ਭਾਰਤ ਨਹੀਂ ਆਉਂਦੇ। ਇਸ ਦੇ ਚਲਦੇ ਕੁੜੀਆਂ ਇੱਥੇ ਪਰੇਸ਼ਾਨ ਹੋ ਰਹੀਆਂ ਹਨ ਅਤੇ ਕੋਰਟ ਕਚਿਹਰੀ ਦੇ ਚੱਕਰ ਲਗਾ ਰਹੀਆਂ ਹਨ। ਵੱਡੀ ਗਿਣਤੀ 'ਚ ਐਨ.ਆਰ.ਆਈ. ਲਾੜਿਆਂ ਤੋਂ ਪੀੜਤ ਲੜਕੀਆਂ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਮਿਲੀਆਂ ਅਤੇ ਕਿਹਾ ਕਿ ਸੰਸਦ 'ਚ ਉਨ੍ਹਾਂ ਦੀ ਆਵਾਜ਼ ਚੁੱਕੀ ਜਾਵੇ ਅਤੇ ਉਨ੍ਹਾਂ ਦੇ ਹੱਕ 'ਚ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਕਰਨ ਵਾਲੇ ਵਿਦੇਸ਼ੀ ਲਾੜਿਆਂ ਨੂੰ ਵਾਪਸ ਭਾਰਤ ਲਿਆ ਕੇ ਸਜ਼ਾ ਦਿੱਤੀ ਜਾ ਸਕੇ। ਭਗਵੰਤ ਮਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੀਟਿੰਗ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕਰਵਾ ਦੇਣਗੇ।

ਦੂਜੇ ਪਾਸੇ ਭਗਵੰਤ ਮਾਨ ਨੂੰ ਮਿਲਣ ਆਈ ਸੀਮਾ ਨਾਮਕ ਲੜਕੀ ਨੇ ਦੱਸਿਆ ਕਿ ਉਸ ਦਾ ਵਿਆਹ ਕੁਵੈਤ 'ਚ ਰਹਿਣ ਵਾਲੇ ਐਨ. ਆਰ. ਆਈ. ਨਾਲ ਵਿਆਹ ਹੋਇਆ ਸੀ ਜਿਸ ਨੂੰ 4 ਸਾਲ ਹੋ ਗਏ, ਇਸ ਦੌਰਾਨ ਉਹ ਆਪਣੇ ਘਰ ਵਾਪਸ ਨਹੀਂ ਆਇਆ। ਉਸ ਦੀ ਇਕ ਬੱਚੀ ਵੀ ਹੈ, ਜਿਸ ਦਾ ਖਰਚਾ ਉਹ ਨਹੀਂ ਚਲਾ ਸਕਦੀ। ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੇਨਕਾ ਗਾਂਧੀ ਨੂੰ ਵੀ ਉਹ ਮਿਲੇ ਸਨ। ਉਸ ਕੁੜੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦਾ ਪਾਸਪੋਰਟ ਤਾਂ ਸਸਪੈਂਡ ਕਰ ਦਿੱਤਾ ਗਿਆ ਪਰ ਉਹ ਹੁਣ ਤੱਕ ਭਾਰਤ ਵਾਪਸ ਨਹੀਂ ਆਇਆ। ਕੁੜੀਆਂ ਨਾਲ ਮਿਲ ਕੇ ਸੰਸਥਾ ਚਲਾਉਣ ਵਾਲੀ ਸਰਬਜੀਤ ਨੇ ਦੱਸਿਆ ਕਿ ਅਸੀਂ ਹੁਣ ਤੱਕ 100 ਦੇ ਕਰੀਬ ਐਨ.ਆਰ.ਆਈ. ਲਾੜਿਆਂ ਦੇ ਪਾਸਪੋਰਟ ਰੱਦ ਕਰਵਾ ਦਿੱਤੇ ਹਨ ਅਤੇ ਅੱਗੇ ਵੀ ਸਾਡਾ ਸਿਲਸਿਲਾ ਜਾਰੀ ਹੈ।

Shyna

This news is Content Editor Shyna