ਹੁਣ ਤੇਜ਼ੀ ਅਤੇ ਸੁਰੱਖਿਅਤ ਢੰਗ ਨਾਲ ਪੁੱਜਣਗੇ ਪਾਰਸਲ, ਡਾਕ ਤੇ ਰੇਲ ਵਿਭਾਗ ਦਾ ਸਾਂਝਾ ਉਪਰਾਲਾ

12/27/2022 12:29:28 AM

ਲੁਧਿਆਣਾ (ਸਲੂਜਾ)- ਹੁਣ ਲੋਕਾਂ ਦੇ ਪਾਰਸਲ ਹੋਰ ਤੇਜ਼ੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਣਗੇ। ਇਸ ਸਬੰਧੀ ਭਾਰਤੀ ਡਾਕ ਤੇ ਰੇਲ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਉਪਰਾਲਾ ਕੀਤਾ ਜਾਵੇਗਾ। 

ਦਰਅਸਲ, ਭਾਰਤੀ ਡਾਕ ਅਤੇ ਰੇਲ ਵਿਭਾਗ ਵੱਲੋਂ ਜਨਤਾ ਦੇ ਪਾਰਸਲ ਤੇਜ਼ ਰਫਤਾਰ ਤੇ ਸੁਰੱਖਿਅਤ ਤਰੀਕੇ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹੁੰਚਾਉਣ ਲਈ ਸਾਂਝੇ ਯਤਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਰੇਲ ਪੋਸਟ ਘਾਟੀ ਸ਼ਕਤੀ ਐਕਸਪ੍ਰੈਸ ਕਾਰਗੋ ਸਰਵਿਸ ਦੀ ਸ਼ੁਰੂਆਤ ਕਰੇਗਾ। ਇਸ ਦਾ ਐਲਾਨ ਅੱਜ ਕੀਤਾ ਗਿਆ ਹੈ। ਇਹ ਮਹੱਤਵਪੂਰਨ ਫੈਸਲਾ ਅੱਜ ਇੱਥੇ ਭਾਰਤੀ ਪੋਸਟ ਅਤੇ ਰੇਲ ਵਿਭਾਗ ਦੇ ਅਧਿਕਾਰੀਆਂ ਦੀ ਲੁਧਿਆਣਾ ਦੇ ਹੈੱਡ ਪੋਸਟ ਆਫਿਸ ਵਿਚ ਸਾਂਝੇ ਤੌਰ ’ਤੇ ਹੋਈ ਮੀਟਿੰਗ ਵਿਚ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਠੰਡ ਤੋਂ ਬਚਾਅ ਲਈ ਅੱਗ ਸੇਕਣ ਵਾਲੇ ਸਾਵਧਾਨ! ਕੋਲਿਆਂ ਦੀ ਭੱਠੀ ਕਾਰਨ ਪਰਿਵਾਰ ਦੇ 4 ਜੀਅ ਪੁੱਜੇ ਹਸਪਤਾਲ

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਨੀਸ਼ਾ ਬਾਂਸਲ ਪੋਸਟ ਮਾਸਟਰ ਜਨਰਲ, ਪੰਜਾਬ ਪੱਛਮੀ ਖੇਤਰੀ ਚੰਡੀਗੜ੍ਹ ਅਤੇ ਭੁਪਿੰਦਰਾ ਪ੍ਰਤਾਪ ਸਿੰਘ ਵਧੀਕ ਡਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੇ ਦੱਸਿਆ ਕਿ ਸੂਰਤ ਵਾਰਾਣਸੀ ਪ੍ਰਾਜੈਕਟ ਨੂੰ ਲਾਗੂ ਕਰਨ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਹ ਸਰਵਿਸ ਪ੍ਰਮੋਟ ਕਰਨ ਦਾ ਕੰਮ ਅੱਗੇ ਵਧਾਇਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra