ਹੁਣ ਸਮਰਾਲਾ ਦੇ ਪਿੰਡ 'ਚ ਦਿਖਿਆ 'ਚੀਤਾ', ਸਕੂਲ ਕਰਵਾ ਦਿੱਤੇ ਬੰਦ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹਦਾਇਤ (ਤਸਵੀਰਾਂ)

12/12/2023 4:33:00 PM

ਸਮਰਾਲਾ (ਸੰਜੇ ਗਰਗ) : ਸਮਰਾਲਾ ਦੇ ਨੇੜਲੇ ਪਿੰਡ ਮਜਾਲੀ ਕਲਾਂ ਵਿਖੇ ਤੜਕੇ ਸਵੇਰੇ ਇਕ ਚੀਤੇ ਨੂੰ ਦੇਖਿਆ ਗਿਆ ਹੈ। ਇਸ ਤੋਂ ਬਾਅਦ ਪੂਰੇ ਪਿੰਡ 'ਚ ਅਨਾਊਂਸਮੈਂਟ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਵੀ ਆਪਣੇ-ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਪੁਲਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਅਤੇ ਸਕੂਲਾਂ ਨੂੰ ਵੀ ਬੰਦ ਕਰਵਾਇਆ ਗਿਆ। ਸਵੇਰ ਤੋਂ 10 ਘੰਟੇ ਬੀਤ ਚੁੱਕੇ ਹਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਰਚ ਜਾਰੀ ਹੈ ਪਰ  ਚੀਤਾ ਹਾਲੇ ਤੱਕ ਕਾਬੂ ਵਿੱਚ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਣੀ ਕਰਨਗੇ ਅਹਿਮ ਬੈਠਕਾਂ, ਸੁਨੀਲ ਜਾਖੜ ਵੀ ਰਹਿਣਗੇ ਮੌਜੂਦ


ਉਧਰ ਦੂਜੇ ਪਾਸੇ ਜੰਗਲਾਤ ਵਿਭਾਗ ਦੀਆਂ ਸਪੈਸ਼ਲ ਟੀਮਾਂ ਵੱਲੋਂ ਚੀਤੇ ਨੂੰ ਕਾਬੂ ਕਰਨ ਲਈ ਪਿੰਡ 'ਚ ਪਿੰਜਰਾ ਲਗਾਇਆ ਗਿਆ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਚੀਤੇ ਨੂੰ ਕਾਬੂ ਕਰਨ ਲਈ ਜਾਲ ਵੀ ਲਗਾਇਆ ਗਿਆ ਹੈ। ਪਿੰਡ ਦੇ ਲੋਕਾਂ ਨੂੰ ਖੇਤਾਂ 'ਚ ਜਾਣ ਤੋਂ ਪਰਹੇਜ਼ ਕਰਨ ਦੀ ਹਦਾਇਤ ਫਿਲਹਾਲ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਚੀਤੇ ਨੂੰ ਸਵੇਰੇ 6 ਵਜੇ ਇਕ ਪਰਵਾਸੀ ਮਜ਼ਦੂਰ ਨੇ ਦੇਖਿਆ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਰੋਕਿਆ ਪੰਜਾਬ ਦਾ ਪੈਸਾ, ਪਿਛਲੇ 2 ਸਾਲਾਂ ਤੋਂ ਨਹੀਂ ਹੋ ਰਹੇ ਜ਼ਰੂਰੀ ਕੰਮ

ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਖੇਤਾਂ 'ਚ ਆਇਆ ਤਾਂ ਉਸ ਨੇ ਚੀਤਾ ਦੇਖਿਆ, ਜੋ ਬਾਅਦ 'ਚ ਗੰਨੇ ਦੇ ਖੇਤ 'ਚ ਵੜ ਗਿਆ, ਜਿਸ ਤੋਂ ਬਾਅਦ ਉਸ ਨੇ ਪੂਰੇ ਪਿੰਡ ਨੂੰ ਦੱਸਿਆ। ਖੇਤਾਂ 'ਚ ਚੀਤੇ ਦੀਆਂ ਪੈੜਾਂ ਵੀ ਦਿਖਾਈ ਦਿੱਤੀਆਂ, ਜਿਸ ਨੂੰ ਦੇਖ ਕੇ ਲੋਕ ਘਬਰਾ ਗਏ। ਦੱਸਣਯੋਗ ਹੈ ਕਿ ਲੁਧਿਆਣਾ ਦੀ ਸੋਸਾਇਟੀ 'ਚ ਵੀ ਬੀਤੇ ਦਿਨੀਂ ਚੀਤਾ ਦੇਖਿਆ ਗਿਆ ਸੀ ਅਤੇ ਹਰ ਪਾਸੇ ਲੱਭਣ ਤੋਂ ਬਾਅਦ ਵੀ ਉਹ ਨਹੀਂ ਮਿਲਿਆ ਸੀ। ਅਜੇ ਤੱਕ ਜੰਗਲਾਤ ਵਿਭਾਗ ਦੀ ਟੀਮ ਚੀਤੇ ਨੂੰ ਲੱਭ ਰਹੀ ਹੈ। ਹੁਣ ਸਮਰਾਲਾ ਦੇ ਪਿੰਡ 'ਚ ਚੀਤੇ ਨੂੰ ਦੇਖਿਆ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita