ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਨੋਟਿਸ

08/17/2017 3:16:27 AM

ਮੰਡੀ ਲਾਧੂਕਾ/ਫ਼ਿਰੋਜ਼ਪੁਰ,   (ਸੰਧੂ, ਕੁਮਾਰ, ਪਰਮਜੀਤ, ਸ਼ੈਰੀ)—  ਵਿਜੀਲੈਂਸ ਵਿਭਾਗ ਦੀ ਮਾਲ ਵਿਭਾਗ ਵਿਚ ਗੈਰ ਜ਼ਰੂਰੀ ਦਖਲ-ਅੰਦਾਜ਼ੀ ਖਿਲਾਫ ਪੰਜਾਬ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ 18 ਅਤੇ 21 ਅਗਸਤ ਨੂੰ ਸਾਮੂਹਿਕ ਛੁੱਟੀ ਅਤੇ ਬਾਅਦ ਵਿਚ ਅਣਮਿੱਥੇ ਸਮੇਂ ਦੀ ਹੜਤਾਲ ਦਾ ਨੋਟਿਸ ਦੇ ਦਿੱਤਾ ਗਿਆ ਹੈ। ਐਸੋਸੀਏਸ਼ਨ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਭੁੱਲਰ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਰਾਹੀਂ ਦਿੱਤੇ ਮੰਗ ਪੱਤਰ ਵਿਚ ਨਵਦੀਪ ਸਿੰਘ ਤਹਿਸੀਲਦਾਰ, ਜਲੰਧਰ (ਹੁਣ ਅਮਲੋਹ) ਵਿਰੁੱਧ ਵਿਜੀਲੈਂਸ ਵਿਭਾਗ ਵੱਲੋਂ ਅਲਾਟਮੈਂਟ ਕੇਸ ਵਿਚ ਜਾਂਚ ਦੇ ਨਾਂ 'ਤੇ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਕਰਨ ਦੀ ਸਖਤ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਵਿਭਾਗੀ ਕਾਰਵਾਈ ਕਰਵਾ ਸਕਦੀ ਹੈ, ਪਰ ਐਸੋਸੀਏਸ਼ਨ ਵਿਜੀਲੈਂਸ ਵਿਭਾਗ ਦੇ ਹੱਥ ਮਾਲ ਵਿਭਾਗ ਦੀ ਡੋਰ ਫੜਾਉਣ ਦਾ ਸਖਤ ਵਿਰੋਧ ਕਰਦੀ ਹੈ।
ਇਸ ਮੌਕੇ ਬੇਅੰਤ ਸਿੰਘ ਤਹਿਸੀਲਦਾਰ, ਪਵਨ ਕੁਮਾਰ ਤਹਿਸੀਲਦਾਰ, ਵਿਜੇ ਕੁਮਾਰ ਬਹਿਲ ਨਾਇਬ ਤਹਿਸੀਲਦਾਰ, ਵਿਪਨ ਸ਼ਰਮਾ ਤਹਿਸੀਲਦਾਰ, ਜਸਵੰਤ ਸਿੰਘ ਨਾਇਬ ਤਹਿਸੀਲਦਾਰ ਅਤੇ ਬਲਦੇਵ ਸਿੰਘ ਨਾਇਬ ਤਹਿਸੀਲਦਾਰ ਹਾਜ਼ਰ ਸਨ।