ਚੰਡੀਗੜ੍ਹ : 'ਰੋਜ਼ ਫੈਸਟੀਵਲ' 'ਚ ਹੈਲੀਕਾਪਟਰ ਦੇ ਝੂਟੇ ਲੈਣ ਵਾਲਿਆਂ ਨੂੰ ਨਿਰਾਸ਼ ਕਰ ਦੇਵੇਗੀ ਇਹ ਖ਼ਬਰ

02/11/2023 10:38:50 AM

ਚੰਡੀਗੜ੍ਹ (ਰਜਿੰਦਰ ਸ਼ਰਮਾ) : ਕੋਰੋਨਾ ਦੇ 2 ਸਾਲਾਂ ਬਾਅਦ ਰੋਜ਼ ਫੈਸਟੀਵਲ ਵੱਡੇ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਸੈਰ-ਸਪਾਟਾ ਵਿਭਾਗ ਵਲੋਂ ਬਾਲੀਵੁੱਡ ਅਤੇ ਪੰਜਾਬੀ ਮਿਊਜ਼ੀਕਲ ਨਾਈਟ ਸਬੰਧੀ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ। 18 ਫਰਵਰੀ ਨੂੰ ਪੰਜਾਬੀ ਮਿਊਜ਼ੀਕਲ ਨਾਈਟ ’ਚ ਗਾਇਕ ਮਨਿੰਦਰ ਬੁੱਟਰ ਪੇਸ਼ਕਾਰੀ ਦੇਣਗੇ, ਜਦੋਂ ਕਿ ਬਾਲੀਵੁੱਡ ਗਾਇਕ ਅਦਨਾਨ ਸਾਮੀ 19 ਫਰਵਰੀ ਨੂੰ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਨੰਦਿਤਾ ਪੁਰੀ ਐਂਡ ਗਰੁੱਪ ਵਲੋਂ 17 ਫਰਵਰੀ ਨੂੰ ਲਾਈਵ ਕੱਥਕ ਡਾਂਸ ਪੇਸ਼ ਕੀਤਾ ਜਾਵੇਗਾ। ਸਾਰੇ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋਣਗੇ ਅਤੇ ਕੋਈ ਐਂਟਰੀ ਫ਼ੀਸ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਦਿਲ ਵਲੂੰਧਰਨ ਵਾਲੀ ਖ਼ਬਰ : ਹੱਡੀਆਂ ਦੀ ਮੁੱਠ ਬਣੇ ਬੱਚੇ ਦੇ ਸਰੀਰ 'ਚ ਪਏ ਕੀੜੇ, ਹਾਲਤ ਦੇਖ ਹਰ ਕੋਈ ਚੀਕ ਪਿਆ

ਇਸ ਤੋਂ ਇਲਾਵਾ ਵਿੰਟੇਜ ਕਾਰ ਡਿਸਪਲੇਅ, ਸਾਰਾ ਦਿ ਸੱਭਿਆਚਾਰਕ ਪ੍ਰੋਗਰਾਮ, ਅਮਿਊਜ਼ਮੈਂਟ ਪਾਰਕ, ਜੋਏ ਰਾਈਡਜ਼, ਫੰਨ ਐਂਡ ਫਰੋਲਿਕ ਗਤੀਵਿਧੀਆਂ ਅਤੇ ਕਾਰਟੂਨ ਕਿਰਦਾਰਾਂ ਅਤੇ ਸੀ. ਆਈ. ਐੱਚ. ਐੱਮ., ਏ. ਆਈ. ਐੱਚ. ਐੱਮ. ਅਤੇ ਸਿਟਕੋ ਵਲੋਂ ਲਾਏ ਗਏ ਖਾਣੇ ਦੇ ਸਟਾਲ ਵਿਸ਼ੇਸ਼ ਹੋਣਗੇ। ਮੇਲੇ ਵਿਚ ਵੱਖ-ਵੱਖ ਮੁਕਾਬਲਿਆਂ ਲਈ ਐਂਟਰੀਆਂ ਮੰਗੀਆਂ ਜਾਣਗੀਆਂ। ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਜਾ ਸਕਦੇ ਹਨ। ਨਗਰ ਨਿਗਮ ਦੇ ਕਰਮਚਾਰੀ ਵੀ ਤਿਆਰੀਆਂ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਸਿਮਰਜੀਤ ਬੈਂਸ ਜੇਲ੍ਹ 'ਚੋਂ ਆਏ ਬਾਹਰ, ਸਮਰਥਕਾਂ ਨੇ ਢੋਲ ਵਜਾ ਕੇ ਮਨਾਈ ਖੁਸ਼ੀ (ਤਸਵੀਰਾਂ)
ਹੈਲੀਕਾਪਟਰ ਲਈ 3 ਕੰਪਨੀਆਂ ਅੱਗੇ ਨਹੀਂ ਆਈਆਂ
ਸੈਰ-ਸਪਾਟਾ ਵਿਭਾਗ ਨੇ ਤਿਉਹਾਰ ’ਤੇ ਹੈਲੀਕਾਪਟਰ ਰਾਈਡ ਲਈ ਕੰਪਨੀ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਵਿਭਾਗ ਨੇ ਏਜੰਸੀਆਂ ਤੋਂ ਕਰੀਬ ਤਿੰਨ ਹੈਲੀਕਾਪਟਰਾਂ ਦੀ ਮੰਗ ਕੀਤੀ ਸੀ ਪਰ ਵਿਭਾਗ ਨੂੰ ਕੋਈ ਯੋਗ ਕੰਪਨੀ ਨਹੀਂ ਮਿਲ ਸਕੀ। ਹੁਣ ਤਿਉਹਾਰ ’ਤੇ ਹੈਲੀਕਾਪਟਰ ਦੀ ਸਵਾਰੀ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਵਾਰ ਰੋਜ਼ ਫੈਸਟੀਵਲ ਸੈਕਟਰ-16 ਸਥਿਤ ਰੋਜ਼ ਗਾਰਡਨ ਵਿਚ 17 ਤੋਂ 19 ਫਰਵਰੀ ਤੱਕ ਕਰਵਾਇਆ ਜਾਵੇਗਾ। ਹੈਲੀਕਾਪਟਰ ਰਾਈਡ ਨੂੰ ਰੋਜ਼ ਫੈਸਟੀਵਲ ਦੀ ਜਿੰਦ-ਜਾਨ ਮੰਨਿਆ ਜਾਂਦਾ ਹੈ ਪਰ 2 ਸਾਲ ਬਾਅਦ ਇਸ ਵਾਰ ਵੀ ਚੀਜ਼ਾਂ ਨਹੀਂ ਬਣੀਆਂ। ਮੇਲੇ ਵਿਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਉਣ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita