ਸੁਖਨਾ ਲੇਕ ਦੇ ਵਿਦੇਸ਼ੀ ਮਹਿਮਾਨਾਂ ਤੋਂ ਨਹੀਂ ਖਤਰਾ, 50 ਬਰਡਸ ਦੇ ਸੈਂਪਲਾਂ ''ਚ ਨਹੀਂ ਮਿਲਿਆ ਫਲੂ

11/17/2017 8:08:09 AM

ਚੰਡੀਗੜ੍ਹ  (ਵਿਜੇ) - ਚੰਡੀਗੜ੍ਹ 'ਚ ਆਏ ਵਿਦੇਸ਼ੀ 'ਮਹਿਮਾਨਾਂ' ਤੋਂ ਫਿਲਹਾਲ ਕੋਈ ਖਤਰਾ ਨਹੀਂ ਹੈ। 10 ਨਵੰਬਰ ਨੂੰ ਐਨੀਮਲ, ਹਸਬੈਂਡਰੀ ਐਂਡ ਫਿਸ਼ਰੀਜ਼ ਵਿਭਾਗ ਵਲੋਂ ਭੇਜੇ ਗਏ 50 ਮਾਈਗ੍ਰੇਟਰੀ ਬਰਡ ਫਲੂ ਦੇ ਸੈਂਪਲਾਂ ਤੋਂ ਬਰਡ ਫਲੂ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਵਿਭਾਗ ਨੇ ਇਹ ਸੈਂਪਲ ਰਿਜਨਲ ਡਿਸੀਜ਼ ਡਾਇਗਨੋਸਟਿਕ ਲੈਬਾਰਟਰੀ ਜਲੰਧਰ ਨੂੰ ਭੇਜੇ ਸਨ ਪਰ ਉਥੋਂ ਬਰਡ ਫਲੂ ਨਾਲ ਸਬੰਧਤ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਰਾਹਤ ਦਾ ਸਾਹ ਲਿਆ ਹੈ। ਹਾਲਾਂਕਿ ਇਹ ਸ਼ੁਰੂਆਤੀ ਜਾਣਕਾਰੀ ਹੀ ਹੈ, ਅਜੇ ਇਕ ਫਾਈਨਲ ਰਿਪੋਰਟ ਭੋਪਾਲ ਦੀ ਲੈਬ ਤੋਂ ਵੀ ਆਉਣੀ ਹੈ, ਜਿਸਦੇ ਬਾਅਦ ਹੀ ਪੂਰੀ ਤਰ੍ਹਾਂ ਨਾਲ ਸਥਿਤੀ ਸਾਫ ਹੋ ਸਕੇਗੀ।
ਅਜੇ ਤਕ ਦੀ ਰਿਪੋਰਟ 'ਚ ਇਹੋ ਖੁਲਾਸਾ ਹੋਇਆ ਹੈ ਕਿ ਬਰਡਸ ਦੀ ਸ਼ੁਰੂਆਤੀ ਰਿਪੋਰਟ ਬੇਸ਼ੱਕ ਨੈਗੇਟਿਵ ਆਈ ਹੋਵੇ ਪਰ ਬਾਵਜੂਦ ਇਸਦੇ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਨੇ ਆਪਣੇ ਵਲੋਂ ਸਰਵਿਲਾਂਸ ਦਾ ਕੰਮ ਹੋਰ ਤੇਜ਼ ਕਰ ਦਿੱਤਾ ਹੈ। ਖਾਸ ਕਰਕੇ ਉਨ੍ਹਾਂ ਇਲਾਕਿਆਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਜੋ ਸੁਖਨਾ ਲੇਕ ਦੇ ਆਸ-ਪਾਸ ਆਉਂਦੇ ਹਨ। ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਕੰਵਰਜੀਤ ਸਿੰਘ ਦਾ ਕਹਿਣਾ ਹੈ ਕਿ ਜਲੰਧਰ ਤੋਂ ਕੋਈ ਕਮਿਊਨੀਕੇਸ਼ਨ ਨਾ ਆਉਣ ਕਾਰਨ ਅਸੀਂ ਰਿਪੋਰਟ ਨੂੰ ਨੈਗੇਟਿਵ ਲੈ ਕੇ ਚੱਲ ਰਹੇ ਹਾਂ।
ਮਾਈਗ੍ਰੇਟਰੀ ਬਰਡਸ ਨੂੰ ਨਾ ਕੀਤਾ ਜਾਏ ਫੀਡ
ਪ੍ਰਸ਼ਾਸਨ ਵਲੋਂ ਸੁਖਨਾ ਲੇਕ 'ਤੇ ਜਲਦ ਹੀ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਦੇ ਤਹਿਤ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਲੇਕ ਦੇ ਕਿਸੇ ਵੀ ਹਿੱਸੇ 'ਚ ਮਾਈਗ੍ਰੇਟਰੀ ਬਰਡਸ ਨੂੰ ਫੀਡ ਨਾ ਕੀਤਾ ਜਾਵੇ। ਹਾਲਾਂਕਿ ਇਸ ਲਈ ਬਕਾਇਦਾ ਬੋਰਡ ਵੀ ਲਾਏ ਗਏ ਹਨ। ਹੁਣ ਪ੍ਰਸ਼ਾਸਨ ਲੋਕਾਂ ਤਕ ਇਹ ਗੱਲ ਪਹੁੰਚਾਉਣ ਦੀ ਪਲਾਨਿੰਗ ਕਰ ਰਿਹਾ ਹੈ ਕਿ ਫੀਡ ਕਰਨ ਦੇ ਕੀ-ਕੀ ਨੁਕਸਾਨ ਹੋ ਸਕਦੇ ਹਨ।