ਬਿਜਲੀ ਦੇ ਖੰਭੇ ਨਾ ਹੋਣ ਕਾਰਨ ਤਾਰਾਂ ਜ਼ਮੀਨ ''ਤੇ ਲਟਕੀਆਂ

02/20/2018 2:07:41 AM

ਹੁਸ਼ਿਆਰਪੁਰ, (ਘੁੰਮਣ)- ਅੱਜੋਵਾਲ ਮੁਹੱਲੇ ਦੇ ਸਿਕਲੀਗਰ ਲੋਕਾਂ ਨੇ ਇੰਟਕ ਦੋਆਬਾ ਜ਼ੋਨ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਅਗਵਾਈ 'ਚ ਪੰਜਾਬ ਰਾਜ ਪਾਵਰ ਕਾਮ ਲਿਮ. ਦੇ ਇੰਜੀਨੀਅਰ ਸੰਦੀਪ ਸ਼ਰਮਾ ਨਾਲ ਮੁਲਾਕਾਤ ਕਰਕੇ ਮੰਗ-ਪੱਤਰ ਦਿੱਤਾ। ਲੋਕਾਂ ਨੇ ਦੱਸਿਆ ਕਿ ਮੁਹੱਲੇ ਵਿਚ ਬਿਜਲੀ ਦੇ ਖੰਭੇ ਨਾ ਹੋਣ ਕਾਰਨ ਤਾਰਾਂ ਜ਼ਮੀਨ 'ਤੇ ਹੀ ਲਟਕਦੀਆਂ ਨਜ਼ਰ ਆਉਂਦੀਆਂ ਹਨ, ਜਿਸ ਨਾਲ ਲੋਕਾਂ ਦੀ ਜਾਨ-ਮਾਲ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਤਾਰਾਂ ਦੀ ਸਪਾਰਕਿੰਗ ਨਾਲ ਕਈ ਵਾਰ ਸਿਕਲੀਗਰ ਲੋਕਾਂ ਦਾ ਕੀਮਤੀ ਸਮਾਨ ਵੀ ਸੜ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਸਤੀ 'ਚ ਗਲੀਆਂ ਬਨਾਉਣ ਕਾਰਨ ਘਰਾਂ ਦੇ ਬਿਜਲੀ ਦੇ ਮੀਟਰ ਗਲੀਆਂ ਵਿਚ ਆ ਰਹੇ ਹਨ, ਜਿਨ੍ਹਾਂ ਨੂੰ ਬਦਲ ਕੇ ਸੁਰੱਖਿਅਤ ਥਾਵਾਂ 'ਤੇ ਲਾਇਆ ਜਾਵੇ। 
ਇੰਜੀ. ਸ਼ਰਮਾ ਨੇ ਵਫ਼ਦ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਸਬੰਧਿਤ ਜੂਨੀਅਰ ਇੰਜੀਨੀਅਰ ਨੂੰ ਨਿਰਦੇਸ਼ ਦਿੱਤੇ ਕਿ ਖੰਭੇ ਲਾਉਣ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਜਰਨੈਲ ਸਿੰਘ ਪੰਚ, ਮਹਿੰਦਰ ਸਿੰਘ ਵੀ ਮੌਜੂਦ ਸਨ।