ਚੰਡੀਗੜ੍ਹ : 10 ਲੱਖ ਲੋਕ ''ਨੋ ਡਰੱਗ'' ਦੀ ਚੁੱਕਣਗੇ ਸਹੁੰ

02/28/2018 10:43:16 AM

ਚੰਡੀਗੜ੍ਹ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 10 ਲੱਖ ਲੋਕ 'ਨੋ ਡਰੱਗ' ਦੀ ਸਹੁੰ ਚੁੱਕਣਗੇ। ਅਸਲ 'ਚ ਪੰਜਾਬ ਸਰਕਾਰ ਨੇ ਨਸ਼ਿਆਂ ਪ੍ਰਤੀ ਸਮਾਜਿਕ ਚੇਤਨਾ ਜਾਗਰੂਕ ਕਰਨ ਲਈ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 'ਨੋ ਡਰੱਗ' ਮੁਹਿੰਮ ਚਲਾਉਣ ਦੀ ਯੋਜਨਾ ਬਣਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਸਹੁੰ ਚੁੱਕਣ ਦੀ ਮੁਹਿੰਮ ਦੀ ਅਗਵਾਈ ਕਰਨਗੇ ਅਤੇ ਉਹ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ 50 ਹਜ਼ਾਰ ਨੌਜਵਾਨਾਂ ਨੂੰ ਸਹੁੰ ਦਿਵਾਉਣਗੇ। ਪੁਲਸ 'ਚ ਨਸ਼ਿਆਂ ਲਈ ਵੱਖਰੀ ਐੱਸ. ਟੀ. ਐੱਫ. ਬਣਾਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਨਸ਼ਿਆਂ ਨੂੰ ਸਮਾਜ ਦੀ ਜਾਗਰੂਕਤਾ ਨਾਲ ਜੋੜਨਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਜਨ ਚੇਤਨਾ ਲਈ ਉਨ੍ਹਾਂ ਨੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਚੋਣ ਕੀਤੀ ਹੈ। ਇਸ ਖਾਸ ਮੁਹਿੰਮ 'ਚ ਪੰਜਾਬ ਸਰਕਾਰ ਦੇ ਹਰ ਮੰਤਰੀ, ਵਿਧਾਇਕ, ਅਧਿਕਾਰੀ, ਕਰਮਚਾਰੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ।