ਪ੍ਰੀਖਿਆ ''ਚ ਨਕਲ ਰੋਕਣ ਵਾਸਤੇ ਲਿਆ ਪ੍ਰਣ

Thursday, Feb 22, 2018 - 07:47 AM (IST)

ਫ਼ਰੀਦਕੋਟ (ਜੱਸੀ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ 'ਚ ਇਸ ਵਾਰ ਨਕਲ ਦੇ ਪ੍ਰਚਲਣ ਨੂੰ ਰੋਕਣ ਵਾਸਤੇ ਵਿਭਾਗ ਤੇ ਬੋਰਡ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪ੍ਰੀਖਿਆਵਾਂ ਹੋਰ ਸੁਚਾਰੂ ਢੰਗ ਨਾਲ ਹੋਣ, ਵਿਦਿਆਰਥੀਆਂ 'ਚ ਕੋਈ ਡਰ ਨਾ ਹੋਵੇ ਤੇ ਸੁਖਾਵੇਂ ਮਾਹੌਲ ਵਿਚ ਵਿਦਿਆਰਥੀ ਪ੍ਰੀਖਿਆ ਵਿਚ ਬੈਠ ਸਕਣ। ਇਸ ਲੜੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਚ ਅੱਜ ਅਧਿਆਪਕਾਂ ਸਮੇਤ 1500 ਵਿਦਿਆਰਥਣਾਂ ਨੇ ਨਕਲ ਰਹਿਤ ਪ੍ਰੀਖਿਆਵਾਂ ਲਈ ਪ੍ਰਣ ਕੀਤਾ। ਪ੍ਰਣ ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦਿਵਾਇਆ ਕਿ ਅਸੀਂ ਇਨ੍ਹਾਂ ਸਾਲਾਨਾ ਪ੍ਰੀਖਿਆ 'ਚ ਨਕਲ ਨਹੀਂ ਮਾਰਾਂਗੇ, ਪ੍ਰੀਖਿਆਵਾਂ ਵਿਚ ਆਪਣੀ ਮਿਹਨਤ ਨਾਲ ਪਾਸ ਹੋਵਾਂਗੇ। ਇਸ ਸਮੇਂ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੀ ਜਿਹੜੀ ਵਿਦਿਆਰਥਣ ਮੈਰਿਟ 'ਚ ਆਵੇਗੀ, ਉਸ ਨੂੰ 21,000 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਦੌਰਾਨ ਲੈਕਚਰਾਰ ਹਰਬੰਸ ਕੌਰ, ਪਰਮਿੰਦਰ ਕੌਰ, ਰੁਪਿੰਦਰ ਕੌਰ, ਸੁਰਜੀਤ ਕੌਰ, ਗੁਰਜਿੰਦਰ ਸਿੰਘ, ਪੁਸ਼ਪਿੰਦਰ ਕੌਰ, ਜੈਸਮੀਨ ਢਿੱਲੋਂ, ਸੁਖਜਿੰਦਰ ਸਿੰਘ, ਅਮਿਤ ਗਰੋਵਰ, ਅਨੀਤਾ ਅਰੋੜਾ, ਸੁਸ਼ੀਲ ਕੁਮਾਰੀ, ਮਧੂ ਗਰਗ, ਗੁਰਮੀਤ ਕੌਰ, ਨਵਜੋਤ ਕਲਸੀ, ਪਰਮਜੀਤ ਕੌਰ, ਅਕਵਿੰਦਰ ਕੌਰ, ਸਤਿੰਦਰਜੀਤ ਕੌਰ, ਪ੍ਰਦੀਪ ਕੌਰ ਆਦਿ ਮੌਜੂਦ ਸਨ।


Related News