ਨਿਰੰਕਾਰੀ ਮਿਸ਼ਨ ਨੇ ਦੇਸ਼ ਦੇ 250 ਸ਼ਹਿਰਾਂ ਦੀ ਸਫਾਈ ਮੁਹਿੰਮ ਵਿੱਢੀ

02/23/2019 11:21:27 AM

ਨਾਭਾ (ਰਾਹੁਲ)—ਨਿਰੰਕਾਰੀ ਮਿਸ਼ਨ ਬਾਬਾ ਹਰਦੇਵ ਸਿੰਘ ਜੀ ਦੇ 65ਵੇਂ ਜਨਮ ਦਿਵਸ ਮੌਕੇ 'ਤੇ ਦੇਸ਼ ਭਰ 'ਚ ਲਗਭਗ 250 ਸ਼ਹਿਰਾਂ ਅਤੇ 564 ਸਰਕਾਰੀ ਹਸਪਤਾਲਾਂ 'ਚ ਸਫਾਈ ਅਭਿਆਨ ਚਲਾਇਆ ਗਿਆ। ਜਿਸ ਦੇ ਤਹਿਤ ਨਾਭਾ ਵਿਖੇ ਨਿੰਰਕਾਰੀ ਮਿਸ਼ਨ ਵਲੋਂ ਸਰਕਾਰੀ ਹਸਪਤਾਲ ਵਿਖੇ ਵੀ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸਪੁੱਤਰ ਗੁਰਪ੍ਰੀਤ ਸਿੰਘ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਫਾਈ ਅਭਿਆਨ 'ਚ ਹਿੱਸਾ ਲਿਆ ਅਤੇ ਸਫਾਈ ਅਭਿਆਨ ਦੇ ਲਈ ਮਿਸ਼ਨ ਦੀ ਸ਼ਲਾਘਾ ਕੀਤੀ।    


ਇਸ ਮੌਕੇ 'ਤੇ ਨਿੰਰਕਾਰੀ ਮਿਸ਼ਨ ਦੇ ਬਰਾਂਚ ਦੇ ਸੰਯੋਜਕ ਬਲਵੰਤ ਸਿੰਘ ਅਤੇ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ. ਸੰਜੇ ਗੋਇਲ ਨੇ ਕਿਹਾ ਕਿ ਅੱਜ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਫਾਈ ਅਭਿਆਨ ਚਲਾਇਆ ਗਿਆ ਹੈ। ਇਹ ਸ਼ਲਾਘਾਯੋਗ ਕਦਮ ਹੈ। ਮਿਸ਼ਨ ਵੱਲੋ ਹਰ ਸਾਲ ਸਫਾਈ ਕਰਕੇ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਅਤੇ ਸਾਨੂੰ ਜਿੱਥੇ ਵੀ ਲੱਗਦਾ ਹੈ ਸਫਾਈ ਦੀ ਲੋੜ ਹੈ ਅਸੀਂ ਉੱਥੇ ਹੀ ਪਹੁੰਚ ਕੇ ਸਫਾਈ ਕਰਦੇ ਹਾਂ।

Shyna

This news is Content Editor Shyna