ਕਤਲ ਦੀ ਕੋਸ਼ਿਸ਼ ''ਚ ਨਾਮਜ਼ਦ ਮੁਲਜ਼ਮ ਗ੍ਰਿਫਤਾਰ

09/03/2017 6:56:30 AM

ਅੰਮ੍ਰਿਤਸਰ,   (ਸੰਜੀਵ)-  ਥਾਣਾ ਮਕਬੂਲਪੁਰਾ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਕਤਲ ਦੀ ਕੋਸ਼ਿਸ਼ 'ਚ ਨਾਮਜ਼ਦ ਮੁਲਜ਼ਮ ਨਵਦੀਪ ਸਿੰਘ ਬੱਲੂ ਨਿਵਾਸੀ ਜਵਾਹਰ ਨਗਰ ਮਹਿਤਾ ਰੋਡ ਤੇ ਉਸ ਦੇ ਸਾਥੀ ਆਸ਼ੂ ਨਿਵਾਸੀ ਮੋਹਨ ਨਗਰ ਸੁਲਤਾਨਵਿੰਡ ਰੋਡ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ 'ਚੋਂ ਇਕ ਮੋਟਰਸਾਈਕਲ, 32 ਬੋਰ ਦੀ ਇਕ ਪਿਸਟਲ, ਇਕ ਜ਼ਿੰਦਾ ਕਾਰਤੂਸ ਤੇ ਤੇਜ਼ਧਾਰ ਦਾਤਰ ਬਰਾਮਦ ਹੋਇਆ। ਇਹ ਖੁਲਾਸਾ ਅੱਜ ਏ. ਸੀ. ਪੀ. ਅਤੇ ਥਾਣਾ ਮਕਬੂਲਪੁਰਾ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ ਆਸ਼ੂ ਨੇ ਬਰਾਮਦ ਹੋਈ ਪਿਸਟਲ ਸਤਬੀਰ ਸਿੰਘ ਸੰਨੀ ਨਿਵਾਸੀ ਸੁਲਤਾਨਵਿੰਡ ਤੋਂ 9 ਹਜ਼ਾਰ ਰੁਪਏ ਵਿਚ ਖਰੀਦੀ ਸੀ। ਪੁਲਸ ਨੇ ਉਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ। ਨਵਦੀਪ ਸਿੰਘ ਬੱਲੂ 'ਤੇ ਪਹਿਲਾਂ ਵੀ 3 ਮੁਕੱਦਮੇ ਝਗੜੇ ਦੇ ਅਤੇ 2 ਮਾਮਲੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਹਨ। ਦੋਵੇਂ ਮੁਲਜ਼ਮ ਇਸ ਸਮੇਂ ਜ਼ਮਾਨਤ 'ਤੇ ਬਾਹਰ ਆਏ ਹੋਏ ਸਨ। ਪੁਲਸ ਇਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।