ਹੁੱਲੜਬਾਜ਼ ਨੌਜਵਾਨਾਂ ਨੂੰ ਰੋਕਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਹੱਥ ਤੇ ਮਾਂ ਦੀਆਂ ਵੱਢੀਆਂ ਉਂਗਲਾਂ

05/17/2023 1:07:32 AM

ਲੁਧਿਆਣਾ (ਬੇਰੀ)-ਤਾਜਪੁਰ ਰੋਡ ਦੇ ਇਲਾਕੇ ਵਿਚ ਘਰ ਦੇ ਬਾਹਰ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਇਕ ਨਿਹੰਗ ਸਿੰਘ ਨੂੰ ਮਹਿੰਗਾ ਪੈ ਗਿਆ। ਮੁਲਜ਼ਮਾਂ ਨੇ ਆਪਣੇ ਦਰਜਨ ਭਰ ਸਾਥੀਆਂ ਸਮੇਤ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਹੱਥ ਹੀ ਵੱਢ ਦਿੱਤਾ।

ਜਦੋਂ ਵਿਚ ਬਚਾਅ ਲਈ ਉਸ ਦੀ ਮਾਂ ਆਈ ਤਾਂ ਉਸ ਦੇ ਇਕ ਹੱਥ ਦੀਆਂ ਉਂਗਲਾਂ ਵੱਢ ਦਿੱਤੀਆਂ। ਨਾਲ ਹੀ ਛੋਟੇ ਭਰਾ ਅਤੇ ਭੈਣ ਨੂੰ ਵੀ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜਦੋਂ ਉਹ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਗਏ ਤਾਂ ਮੁਲਜ਼ਮ ਉਥੇ ਵੀ ਪੁੱਜ ਗਏ ਪਰ ਹਾਲਤ ਖ਼ਰਾਬ ਹੋਣ ਕਾਰਨ ਡਾਕਟਰਾਂ ਨੇ ਸੀ. ਐੱਮ. ਸੀ. ਰੈਫਰ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਕੂਲ ਸਿੱਖਿਆ ਵਿਭਾਗ ’ਚ 34 ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ

ਜਾਣਕਾਰੀ ਦਿੰਦੇ ਹੋਏ ਬੇਅੰਤ ਕੌਰ ਨੇ ਦੱਸਿਆ ਕਿ ਉਹ ਬਾਬਾ ਜੀਵਨ ਸਿੰਘ ਨਗਰ ਵਿਚ ਰਹਿੰਦੇ ਹਨ। ਲੜਕੀ ਦਾ ਦੋਸ਼ ਹੈ ਕਿ ਗੁਆਂਢ ਵਿਚ ਕੁਝ ਨੌਜਵਾਨ ਰਹਿੰਦੇ ਹਨ, ਜੋ ਨਸ਼ਾ ਸਮੱਗਲਿੰਗ ਕਰਦੇ ਹਨ। ਸੋਮਵਾਰ ਦੀ ਰਾਤ ਨੂੰ ਉਕਤ ਮੁਲ਼ਜ਼ਮ ਉਨ੍ਹਾਂ ਦੇ ਘਰ ਦੇ ਕੋਲ ਹੀ ਖੜ੍ਹੇ ਹੋ ਕੇ ਹੱਲੜਬਾਜ਼ੀ ਕਰ ਰਹੇ ਸਨ। ਉਸ ਦੇ ਭਰਾ ਅਜੀਤ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਇਸ ਤੋਂ ਕੁਝ ਦੇਰ ਬਾਅਦ ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਆਏ ਅਤੇ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੇ ਭਰਾ ਦਾ ਹੱਥ ਵੱਢ ਦਿੱਤਾ। ਜਦੋਂ ਉਸ ਦੀ ਮਾਂ ਵਿਚ ਬਚਾਅ ਲਈ ਆਈ ਤਾਂ ਉਸ ਦੇ ਹੱਥ ਦੀਆਂ ਚਾਰ ਉਂਗਲਾਂ ਮੁਲਜ਼ਮਾਂ ਨੇ ਵੱਢ ਦਿੱਤੀਆਂ। ਇਸ ਤੋਂ ਬਾਅਦ ਜਦੋਂ ਉਹ ਅਤੇ ਉਸ ਦਾ ਛੋਟਾ ਭਰਾ ਗਿਆ ਤਾਂ ਉਨ੍ਹਾਂ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬੇਅੰਤ ਕੌਰ ਨੇ ਦੋਸ਼ ਲਾਇਆ ਕਿ ਪੁਲਸ ਨੂੰ ਸੂਚਨਾ ਦੇਣ ਤੋਂ ਕਈ ਘੰਟੇ ਬਾਅਦ ਜਾ ਕੇ ਪੁਲਸ ਉਨ੍ਹਾਂ ਕੋਲ ਪੁੱਜੀ।

ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਬੱਸ ਸਟੈਂਡ ਦੇ ਉਦਘਾਟਨ ਨੂੰ ਲੈ ਕੇ ਕੈਪਟਨ ਨੇ ਘੇਰੀ ‘ਆਪ’ ਸਰਕਾਰ, ਕਹੀਆਂ ਇਹ ਗੱਲਾਂ

Manoj

This news is Content Editor Manoj