ਪਿੰਡ ਢਿੱਲਵਾਂ ''ਚ ਅੰਮ੍ਰਿਤ ਵੇਲੇ ਵੱਡੀ ਵਾਰਦਾਤ, ਨਿਹੰਗਾਂ ਦੇ ਬਾਣੇ ''ਚ ਆਏ ਵਿਅਕਤੀ ਕਰ ਗਏ ਕਾਂਡ

11/09/2020 6:01:25 PM

ਤਪਾ ਮੰਡੀ (ਸ਼ਾਮ,ਗਰਗ) : ਪਿੰਡ ਢਿੱਲਵਾਂ ਦੇ ਖਰੀਦ ਕੇਂਦਰ 'ਚ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਕੁਝ ਵਿਅਕਤੀਆਂ ਨੇ ਝੋਨੇ ਦੀਆਂ 2 ਢੇਰੀਆਂ 'ਚੋਂ 10 ਕੁਇੰਟਲ ਦੇ ਕਰੀਬ ਝੋਨਾ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਕਿਸਾਨ ਅਤੇ ਆੜ੍ਹਤੀਆਂ ਤੇਜਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਦੋ ਕਿਸਾਨ ਝੋਨਾ ਲੈ ਕੇ ਆਏ ਸਨ ਤਾਂ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ ਇਕ ਗੱਡੀ 'ਚ ਆ ਕੇ ਕਿਸਾਨ ਗੁਰਤੇਜ ਸਿੰਘ ਦੀ ਢੇਰੀ 'ਚੋਂ ਲਗਭਗ 4 ਕੁਇੰਟਲ ਅਤੇ ਜਸਵੀਰ ਸਿੰਘ ਵਾਸੀ ਢਿਲਵਾਂ ਦੀ ਢੇਰੀ 'ਚ ਲਗਭਗ 6 ਕੁਇੰਟਲ ਝੋਨਾ ਬੋਰੀਆਂ 'ਚ ਪਾ ਕੇ ਲੈ ਗਏ ਹਨ।

ਇਹ ਵੀ ਪੜ੍ਹੋ :  ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਜਨਤਾ ਨੂੰ ਜ਼ਰੂਰੀ ਹਿਦਾਇਤਾਂ

ਇਸ ਵਾਰਦਾਤ ਦਾ ਸਵੇਰ ਸਮੇਂ ਕਿਸਾਨਾਂ ਨੂੰ ਆਪਣੀਆਂ ਢੇਰੀਆਂ 'ਚੋਂ ਝੋਨਾ ਗਾਇਬ ਹੋਣ ਬਾਰੇ ਪਤਾ ਲੱਗਾ ਤਾਂ ਇਰਦ-ਗਿਰਦ ਦੇ ਕੁਝ ਕਿਸਾਨਾਂ ਨੇ ਦੱਸਿਆ ਕਿ ਨਿਹੰਗ ਸਿੰਘਾਂ ਦੇ ਬਾਣੇ 'ਚ ਸਵੇਰੇ 4 ਵਜੇ ਦੇ ਕਰੀਬ ਇਕ ਵਹੀਕਲ 'ਚ ਝੋਨਾ ਲੱਦ ਦੇ ਦੇਖੇ ਗਏ ਹਨ। ਉਨ੍ਹਾਂ ਇਸ ਸੰਬੰਧੀ ਖਰੀਦ ਕੇਂਦਰਾਂ 'ਚ ਝੋਨਾ ਲੈ ਕੇ ਬੈਠੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ ਕਿ ਜੇ ਉਕਤ ਬਾਣੇ 'ਚ ਕੋਈ ਵਿਅਕਤੀ ਝੋਨਾ ਚੋਰੀ ਕਰਦਾ ਹੈ ਤਾਂ ਉਸ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਜਾਵੇ। ਜਦੋਂ ਪੁਲਸ ਦੇ ਇਕ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ।

ਇਹ ਵੀ ਪੜ੍ਹੋ :  ਪਿਓ ਵਲੋਂ ਤਿੰਨ ਸਾਲਾ ਧੀ ਨਾਲ ਹੱਦਾਂ ਟੱਪਣ ਵਾਲੀ ਘਟਨਾ ਦਾ ਮਾਂ ਨੇ ਬਿਆਨ ਕੀਤਾ ਪੂਰਾ ਸੱਚ

Gurminder Singh

This news is Content Editor Gurminder Singh