ਨਾਈਟ ਕਰਫਿਊ ਦੌਰਾਨ ਅੰਮ੍ਰਿਤਸਰ ਵਿਰਾਸਤੀ ਮਾਰਗ ਦੇ ਦੁਕਾਨਦਾਰਾਂ ਨਾਲ ਕਿਉਂ ਵਰਤੀ ਜਾ ਰਹੀ ਦੋਗਲੀ ਨੀਤੀ?

03/25/2021 3:36:23 PM

ਅੰਮ੍ਰਿਤਸਰ (ਸੁਮੀਤ) - ਕੋਰੋਨਾ ਵਾਇਰਸ ਦਾ ਦਿਨੋਂ-ਦਿਨ ਵੱਧ ਰਿਹਾ ਕਹਿਰ ਜਿੱਥੇ ਲੋਕਾਂ ਦੀ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ, ਉੱਥੇ ਹੀ ਵਪਾਰ ’ਤੇ ਵੀ ਇਸਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ’ਤੇ ਵੀ ਇਸ ਲਾਗ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਕਾਰਨ ਲਗਾਏ ਗਏ ਲੱਗੇ ਨਾਈਟ ਕਰਫਿਊ ਦੇ ਚਲਦਿਆਂ ਵਿਰਾਸਤੀ ਮਾਰਗ ’ਤੇ ਜ਼ਿਆਦਾਤਰ ਦੁਕਾਨਾਂ ਬੰਦ ਦੇਖਣ ਨੂੰ ਮਿਲ ਰਹੀਆਂ ਹਨ, ਜਦਕਿ ਕਈ ਦੁਕਾਨਾਂ ਖੁੱਲ੍ਹੀਆਂ ਵੀ ਰਹੀਆਂ। ਇਸ ਸਬੰਧ ’ਚ ਉੱਥੋਂ ਦੇ ਆਮ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ

ਜਾਣਕਾਰੀ ਮੁਤਾਬਕ ਵਿਰਾਸਤੀ ਮਾਰਗ ’ਤੇ ਮੌਜੂਦ ਨਾਮਵਰ ਕੰਪਨੀਆਂ ਦੀਆਂ ਦੁਕਾਨਾਂ ਦੇਰ ਰਾਤ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ, ਜਦਕਿ ਆਮ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ। ਇਸ ਬਾਰੇ ਦੁਕਾਨਦਾਰਾਂ ਨੇ ਪੁਲਸ ਦੀ ਕਾਰਵਾਈ ’ਤੇ ਕਈ ਤਰ੍ਹਾਂ ਦੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਅਜਿਹਾ ਦੋਗਲਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ?

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇੱਕ ਵਿਅਕਤੀ ਨੇ ਸਬੂਤ ਦੇ ਤੌਰ ’ਤੇ ਇੱਕ ਬਿੱਲ ਦਿਖਾਇਆ, ਜਿਸ ਵਿੱਚ ਰਾਤ ਡੇਢ ਵਜੇ ਦੇ ਕਰੀਬ ਉਸ ਵੱਲੋਂ ‘ਸਬਵੇ’ ਵਿੱਚ ਖਾਣਾ ਖਾਧਾ ਗਿਆ ਸੀ। ਇਹ ਬਿੱਲ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਕਿਸ ਤਰ੍ਹਾਂ ਪੁਲਸ ਵੱਲੋਂ ਦੁਕਾਨਦਾਰਾਂ ਪ੍ਰਤੀ ਦੋਹਰਾ ਵਿਵਹਾਰ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇਹ ਕਿਹੋ ਜਿਹੀ ਨੀਤੀ ਹੈ, ਜਿਸ ਵਿੱਚ ਆਮ ਵਿਅਕਤੀਆਂ ਨੂੰ ਲਤਾੜਿਆ ਜਾ ਰਿਹਾ ਹੈ ਅਤੇ ਵੱਡੇ ਅਦਾਰਿਆਂ ਨੂੰ ਪੂਰੀ ਖੁੱਲ੍ਹ ਦਿੱਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਮੋਗਾ ‘ਚ ਦੁਖ਼ਦ ਘਟਨਾ : ਦਰਦ ਨਾਲ ਤੜਫਦੀ ਗਰਭਵਤੀ ਦੀ ਇਲਾਜ ਨਾ ਹੋਣ ਕਰਕੇ ਬੱਚੇ ਸਣੇ ਮੌਤ

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਨੀਤੀ ਬਣਾਉਣ ਤੋਂ ਪਹਿਲਾਂ ਗਰੀਬ ਅਤੇ ਆਮ ਜਨਤਾ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ, ਕਿਉਂਕਿ ਪਹਿਲਾਂ ਹੀ ਕੋਰੋਨਾ ਕਾਰਨ ਹੋਈ ਤਾਲਾਬੰਦੀ  ਕਾਰਨ ਲੋਕ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਦੇ ਸ਼ਿਕਾਰ ਹੋ ਚੁੱਕੇ ਹਨ। ਵਿਰਾਸਤੀ ਮਾਰਗ ’ਤੇ ਮੌਜੂਦ ਕੁੱਝ ਲੋਕਾਂ ਨੇ ਜਿੱਥੇ ਕੋਰੋਨਾ ਨੂੰ ਸਰਕਾਰ ਦੀ ਕੂਟਨੀਤੀ ਦੱਸਿਆ, ਉੱਥੇ ਹੀ ਕੁੱਝ ਲੋਕਾਂ ਵੱਲੋਂ ਕੋਰੋਨਾ ਨਾਲ ਸੰਬੰਧਿਤ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਗੱਲ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

rajwinder kaur

This news is Content Editor rajwinder kaur