ਸਿੱਧੂ ਮੂਸੇਵਾਲਾ ਕਤਲਕਾਂਡ : NIA ਨੇ ਗਾਇਕਾ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ

11/05/2022 5:43:17 AM

ਮਾਨਸਾ (ਸੰਦੀਪ ਮਿੱਤਲ)-ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਜਾਂਚ ਕਰ ਰਹੀ ਐੱਨ. ਆਈ. ਏ. ਨੇ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਗਾਇਕਾ ਜੈਨੀ ਜੌਹਲ ਤੋਂ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਪਹਿਲਾਂ ਐੱਨ. ਆਈ. ਏ. 4 ਤੋਂ 5 ਪੰਜਾਬੀ ਸਿੰਗਰਾਂ ਤੋਂ ਪੁੱਛਗਿੱਛ ਕਰ ਕੇ ਬਿਆਨ ਦਰਜ ਕਰ ਚੁੱਕੀ ਹੈ। ਐੱਨ. ਆਈ. ਏ. ਨੇ ਜੈਨੀ ਜੌਹਲ ਤੋਂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਜਾਣਕਾਰੀ ਹਾਸਲ ਕੀਤੀ ਹੈ। ਹੁਣੇ ਜਿਹੇ ਜੈਨੀ ਜੌਹਲ ਦਾ ਗਾਣਾ ‘ਲੈਟਰ ਟੂ ਸੀ ਐੱਮ’ ਬਹੁਤ ਮਸ਼ਹੂਰ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : PM ਮੋਦੀ ਦਾ ਡੇਰਾ ਬਿਆਸ ਦੌਰਾ, ਪੰਜਾਬ ਦੇ ਤਣਾਅਪੂਰਨ ਹਾਲਾਤ ਕਾਰਨ ਅੱਜ ਦਾ ਦਿਨ ਪੁਲਸ ਲਈ ਹੈ ਚੁਣੌਤੀਪੂਰਨ

ਇਸ ਗਾਣੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਕਿਉਂਕਿ ਆਪਣੇ ‘ਲੈਟਰ ਟੂ ਸੀ ਐੱਮ’ ਗਾਣੇ ’ਚ ਜੈਨੀ ਜੌਹਲ ਮੂਸੇਵਾਲਾ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ। ਇਸੇ ਮਾਮਲੇ ’ਚ ਅਫ਼ਸਾਨਾ ਖਾਨ ਸਣੇ ਪੰਜਾਬ ਦੇ ਦੋ ਵੱਡੇ ਟਾਪ ਪੰਜਾਬੀ ਸਿੰਗਰਾਂ ਤੋਂ ਐੱਨ.ਆਈ. ਏ. ਪੁੱਛਗਿੱਛ ਕਰ ਚੁੱਕੀ ਹੈ। ਗਾਇਕ ਦਲਪ੍ਰੀਤ ਢਿੱਲੋਂ ਤੇ ਮਨਪ੍ਰੀਤ ਔਲਖ ਤੋਂ ਐੱਨ. ਆਈ. ਏ. ਨੇ 5 ਘੰਟੇ ਤੱਕ ਦਿੱਲੀ ਹੈੱਡਕੁਆਰਟਰ ’ਚ ਪੁੱਛਗਿਛ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਸੁਧੀਰ ਸੂਰੀ ਕਤਲਕਾਂਡ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ DGP ਗੌਰਵ ਯਾਦਵ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਚਿਤਾਵਨੀ

Manoj

This news is Content Editor Manoj