ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ, 428 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ

06/20/2020 1:38:23 PM

ਜਲੰਧਰ (ਰੱਤਾ) : 'ਕੋਰੋਨਾ' ਦੀ ਦਹਿਸ਼ਤ ਦੌਰਾਨ ਅੱਜ ਜਲੰਧਰ ਵਾਸੀਆਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਅੱਜ ਜਲੰਧਰ 'ਚ 428 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇੱਥੇ ਇਹ ਦੱਸ ਦਈਏ ਕਿ ਜਲੰਧਰ 'ਚ ਕੁੱਲ 497 ਕੇਸ ਹਨ। ਹੁਣ ਤੱਕ 177 ਐਕਟਿਨ ਕੇਸ ਹਨ ਜਦੋਂਕਿ 305 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 15 ਲੋਕਾਂ ਦੀ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ : ਕੋਵਿਡ-19:ਜਲੰਧਰ ਵਾਸੀਆਂ ਦੀ ਬੇਪਰਵਾਹੀ ,ਮਾਮਲਿਆਂ 'ਚ ਵਾਧਾ ਬਾਦਸਤੂਰ ਜਾਰੀ

ਕੋਰੋਨਾ ਪਾਜ਼ੇਟਿਵ ਕੇਸ ਮਿਲਣ 'ਤੇ ਗੋਰਾਇਆ ਥਾਣੇ ਦੇ ਮੁਲਾਜ਼ਮਾਂ ਨੂੰ ਪਈਆਂ ਭਾਜੜਾਂ

ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਕਰੋਨਾ ਦਾ ਵੱਡਾ ਧਮਾਕਾ ਹੋਣ ਤੋਂ ਬਾਅਦ ਜ਼ਿਲ੍ਹੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਬ ਡਿਵੀਜ਼ਨ ਫਿਲੌਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਕੋਰੋਨਾ ਸ਼ੁੱਕਰਵਾਰ ਨੂੰ ਮੁਲਾਜ਼ਮਾਂ ਦੇ ਭਾਰੀ ਰਿਆ ਹੈ।
ਗੋਰਾਇਆ ਥਾਣੇ ਦੀ ਚੌਂਕੀ ਧੁਲੇਤਾ ਦੀ ਸਿਪਾਹੀ ਬੀਬੀ ਹਰਵਿੰਦਰ ਕੌਰ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਚੌਂਕੀ ਧੁਲੇਤਾ ਦੇ ਨਾਲ-ਨਾਲ ਥਾਣਾ ਗੋਰਾਇਆ ਦੇ ਮੁਲਾਜ਼ਮਾਂ 'ਚ ਵੀ ਭਾਜੜਾਂ ਪੈ ਗਇਆ ਹਨ। ਇਸ ਦਾ ਕਾਰਨ ਇਹ ਹੈ ਕਿ ਪਿੰਡ ਕਟਾਨਾ 'ਚ ਸ਼ੁੱਕਰਵਾਰ ਨੂੰ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਦਾ ਜੋ ਕਿ ਪਿੰਡ ਧੁਲੇਤਾ ਚੌਂਕੀ ਦੇ ਅਧੀਨ ਆਉਂਦਾ ਹੈ ਅਤੇ ਜਿਸ ਮੋਟਰ 'ਤੇ ਲਾਸ਼ ਮਿਲੀ ਸੀ, ਉੱਥੇ ਇਹ ਸਿਪਾਹੀ ਬੀਬੀ ਵੱਲੋਂ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਸੀ। ਇਸ ਨਾਲ ਗੋਰਾਇਆ ਥਾਣੇ ਦੇ ਇੰਸਪੈਕਟਰ, ਸਬ ਇੰਸਪੈਕਟਰ, ਏ. ਐੱਸ. ਆਈ, ਸਿਪਾਹੀ ਨਾਲ ਮੌਜੂਦ ਸਨ।

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਕੇਸ ਮਿਲਣ 'ਤੇ ਗੋਰਾਇਆ ਥਾਣੇ ਦੇ ਮੁਲਾਜ਼ਮਾਂ ਨੂੰ ਪਈਆਂ ਭਾਜੜਾਂ

ਕਿਤੇ ਇਹ ਕਮਿਊਨਿਟੀ ਸਪ੍ਰੈੱਡ ਤਾਂ ਨਹੀਂ, ਸ਼ੁੱਕਰਵਾਰ ਮਿਲੇ 79 ਕੋਰੋਨਾ ਪਾਜ਼ੇਟਿਵ
ਪਹਿਲਾਂ ਤੋਂ ਕੋਰੋਨਾ ਦਾ ਕਹਿਰ ਝੱਲ ਰਹੇ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਇਕੱਠੇ 79 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਲੰਧਰ 'ਚ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 497 'ਤੇ ਪਹੁੰਚ ਗਈ ਹੈ, ਜਿਸ 'ਚੋਂ 177 ਮਰੀਜ਼ ਹਸਪਤਾਲ 'ਚ ਇਲਾਜ ਅਧੀਨ ਹਨ। ਇਨ੍ਹਾਂ 'ਚੋਂ ਵੀ 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਕਸੀਜਨ ਸਪੋਟ 'ਤੇ ਹਨ। ਸ਼ਹਿਰ ਵਾਸੀ ਕੋਰੋਨਾ ਵਾਇਰਸ ਨੂੰ ਲੈ ਕੇ ਕਿੰਨੇ ਗੰਭੀਰ ਹਨ, ਇਸ ਲਾਪ੍ਰਵਾਹੀ ਦਾ ਪਤਾ ਇਸ ਤੋਂ ਚੱਲ ਜਾਂਦਾ ਹੈ ਕਿ ਜੋ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ 'ਚੋਂ 22 ਮਰੀਜ਼ ਆਪਣੇ ਹੀ ਲੋਕਾਂ ਦੇ ਸੰਪਰਕ 'ਚ ਆ ਕੇ ਪਾਜ਼ੇਟਿਵ ਹੋਏ ਹਨ, ਜੋ ਇਹ ਦਰਸਾਉਂਦਾ ਹੈ ਕਿ ਸਿਹਤ ਮਹਿਕਮਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੀਆਂ ਲੱਖਾਂ ਹਦਾਇਤਾਂ ਦੇ ਬਾਵਜੂਦ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਗਈ। ਕੋਰੋਨਾ ਨਾਲ ਜਲੰਧਰ ਵਾਸੀ ਹੁਣ ਤੱਕ 15 ਲੋਕਾਂ ਨੂੰ ਗੁਆ ਚੁੱਕੇ ਹਨ ਅਤੇ ਇਹੀ ਹਾਲ ਰਿਹਾ ਤਾਂ ਇਹ ਅੰਕੜਾ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹਾ ਲੱਗਦਾ ਹੈ ਕਿ ਸ਼ਹਿਰ ਵਾਸੀ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਤਾਂ ਹੀ ਇਕ ਦਿਨ 'ਚ ਇੰਨੇ ਰੋਗੀ ਮਿਲੇ ਹਨ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 78 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਪਾਜ਼ੇਟਿਵ ਆਏ ਜ਼ਿਆਦਾਤਰ ਰੋਗੀਆਂ ਦੇ ਸਰੋਤ ਦਾ ਨਹੀਂ ਹੈ ਪਤਾ
ਜ਼ਿਲ੍ਹੇ 'ਚ ਜਿਨ੍ਹਾਂ 79 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਸਿਹਤ ਮਹਿਕਮੇ ਅਨੁਸਾਰ 26 ਅਜਿਹੇ ਰੋਗੀ ਹਨ ਜੋ ਕਿ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਹਨ, ਜਦਕਿ ਬਾਕੀ ਦੇ ਰੋਗੀਆਂ ਨੂੰ ਕੋਰੋਨਾ ਕਿਥੋਂ ਹੋਇਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਜੇ ਇਹ ਰੋਗੀ ਵੀ ਨਾ ਦੱਸ ਸਕੇ ਕਿ ਉਹ ਕਿਸ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਆਏ ਹਨ ਤਾਂ ਇਸ ਤੋਂ ਸਾਫ ਜ਼ਾਹਿਰ ਹੋ ਜਾਵੇਗਾ ਕਿ ਕੋਰੋਨਾ ਹੁਣ ਕਮਿਊਨਿਟੀ ਟਰਾਂਸਮਿਸ਼ਨ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ।

Anuradha

This news is Content Editor Anuradha